19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਸ਼ੇਰਾਂਵਾਲੀ ਦੇ ਗੁਰਕਰਨਬੀਰ ਨੇ ਥਾਈਲੈਂਡ 'ਚ ਮਾਰੀਆਂ ਮੱਲਾਂ <br/>

ਅਜੀਤ ਡੈਸਕ 04-12-2025
ਬੱਲੂਆਣਾ, 3 ਦਸੰਬਰ (ਜਸਮੇਲ ਸਿੰਘ ਢਿੱਲੋਂ)-ਥਾਈਲੈਂਡ ਦੇ ਬੈਂਕਾਕ 'ਚ ਹੋਈ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਪਿੰਡ ਸ਼ੇਰਾਵਾਲੀ ਦੇ ਗੁਰਕਰਨਬੀਰ ਸਿੰਘ ਨੇ ਹੋਰਾਂ ਦੇਸ਼ਾਂ ਦੇ ਅਥਲੀਟਾਂ ਨਾਲ ਆਪਣੀ ਟੀਮ ਸਮੇਤ ਹਿੱਸਾ ਲਿਆ ਅਤੇ ਆਪਣੇ ਭਾਰ ਵਰਗ ਮੁਕਾਬਲੇ 'ਚ ਪਹਿਲੇ ਸਥਾਨ 'ਤੇ ਰਹਿ ਕੇ 2 ਸੋਨ ਤਗਮੇ ਜਿੱਤ ਕੇ ਇੰਡੀਆ ਦੀ ਝੋਲੀ ਪਾਏ | ਉਨ੍ਹਾਂ ਦੀ ਟੀਮ ਉਨ੍ਹਾਂ ਦੇ ਨਾਲ ਗਏ ਬੱਚਿਆਂ ਨੇ ਵੀ 4 ਸੋਨ ਤਗਮੇ, 1 ਚਾਂਦੀ ਦਾ ਅਤੇ 1 ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ ਅਤੇ ਕੋਚ ਗੁਰਕਰਨਬੀਰ ਸਿੰਘ ਦਾ ਅਤੇ ਦੇਸ਼ ਭਾਰਤ ਦਾ ਨਾਂਅ ਰੌਸ਼ਨ ਕੀਤਾ | ਕੋਚ ਗੁਰਕਰਨਬੀਰ ਸਿੰਘ ਨੇ ਦੱਸਿਆ ਕਿ ਸਾਨੂੰ ਬਾਹਰ ਖੇਡਣ ਜਾਣ ਲਈ ਪੰਜਾਬ ਸਰਕਾਰ ਜਾ ਕਿਸੇ ਰਾਜਨੀਤਿਕ ਪਾਰਟੀ ਵਲੋਂ ਕੋਈ ਫ਼ੰਡ ਨਹੀਂ ਦਿੱਤਾ ਗਿਆ | ਇਸ ਲਈ ਉਹ ਮੌਕੇ ਦੀ ਸਰਕਾਰ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਨੂੰ ਪਾਵਰ ਲਿਫ਼ਟਿੰਗ ਕਿੱਟ ਅਤੇ ਤਿਆਰੀ ਵਾਸਤੇ ਆਇਰਨ ਫ਼ੰਡ ਮੁਹੱਈਆ ਕਰਵਾਇਆ ਜਾਵੇ ਤਾਂ ਕਿ ਉਹ ਹੋਰ ਵਧੀਆ ਖੇਡ ਕੇ ਪੰਜਾਬ ਅਤੇ ਭਾਰਤ ਦਾ ਨਾਂਅ ਰੌਸ਼ਨ ਕਰਨ |

ਪਿਛਲੀ ਖ਼ਬਰ ਪੱਕੇ ਰੁਜ਼ਗਾਰ ਦੀ ਮੰਗ ਲਈ ਜਲ ਸਪਲਾਈ ਵਿਭਾਗ ਦੇ ਇਨਲਿਸਟਮੈਂਟ/ ਆਊਟ ਸੋਰਸ ਮੁਲਾਜ਼ਮਾਂ ਦਾ 3 ਰੋਜ਼ਾ ਦਿਨ-ਰਾਤ ਦਾ ਧਰਨਾ... ਅਗਲੀ ਖ਼ਬਰ 4 ਹਜ਼ਾਰ ਕਿੱਲੋਮੀਟਰ ਦੀ ਸਾਈਕਲ ਯਾਤਰਾ ਕਰ ਅਬੋਹਰ ਪੁੱਜੇ ਹਰਜੀਤ ਸਿੰਘ ਹਜ਼ਾਰਾ ਦਾ ਸ਼ਾਨਦਾਰ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।