31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਕੁੱਟਮਾਰ ਕਰਕੇ ਜ਼ਖਮੀ ਕਰਨ ਵਾਲੀ ਅÏਰਤ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 22-11-2025
ਫ਼ਾਜ਼ਿਲਕਾ, 21 ਨਵੰਬਰ (ਦਵਿੰਦਰ ਪਾਲ ਸਿੰਘ)-ਥਾਣਾ ਖੂਈ ਖੇੜਾ ਪੁਲਿਸ ਨੇ ਕੁੱਟਮਾਰ ਕਰਕੇ ਜ਼ਖਮੀ ਕਰਨ ਵਾਲੀ ਅÏਰਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਪੱਪੂ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਰੌਸ਼ਨੀ ਦੇਵੀ ਪਤਨੀ ਦੌਲਤ ਰਾਮ ਵਾਸੀ ਸਿੰਘਪੁਰਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 8 ਨਵੰਬਰ ਨੂੰ ਦੁਪਹਿਰ ਕਰੀਬ 12.30 ਵਜੇ ਉਹ ਘਰ ਵਿਚ ਮੌਜੂਦ ਸੀ ਤਾਂ ਪੁਸ਼ਪਾ ਦੇਵੀ ਪਤਨੀ ਰਾਕੇਸ਼ ਕੁਮਾਰ ਵਾਸੀ ਸਿੰਘਪੁਰਾ ਜੋਕਿ ਉਸ ਦੀ ਨਨਾਣ ਦੀ ਨੂੰਹ ਹੈ, ਆਪਣੇ ਹੱਥ ਵਿਚ ਕੁਹਾੜੀ ਲੈ ਕੇ ਆਈ ਅਤੇ ਉਸ 'ਤੇ ਕੁਹਾੜੀ ਦੇ ਵਾਰ ਕੀਤੇ ਅਤੇ ਕੁੱਟਮਾਰ ਕੀਤੀ | ਜਿਸ ਕਾਰਨ ਉਹ ਜ਼ਖ਼ਮੀ ਹੋ ਗਈ ਅਤੇ ਜ਼ਖ਼ਮੀ ਹਾਲਤ ਵਿਚ ਹਸਪਤਾਲ ਭਰਤੀ ਹੋਈ | ਉਸ ਦੀ ਐਕਸਰੇ ਰਿਪੋਰਟ ਹਾਸਲ ਕਰਨ ਤੋਂ ਬਾਅਦ ਪੁਲਿਸ ਨੇ ਪੁਸ਼ਪਾ ਦੇਵੀ ਪਤਨੀ ਰਾਕੇਸ਼ ਕੁਮਾਰ ਵਾਸੀ ਸਿੰਘਪੁਰਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਜ਼ਮੀਨ 'ਤੇ ਕਬਜ਼ਾ ਕਰਨ ਤੇ ਧਮਕੀਆਂ ਦੇਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
ਫ਼ਾਜ਼ਿਲਕਾ, 21 ਨਵੰਬਰ (ਦਵਿੰਦਰ ਪਾਲ ਸਿੰਘ)-ਥਾਣਾ ਖੂਈ ਖੇੜਾ ਪੁਲਿਸ ਨੇ ਜ਼ਮੀਨ 'ਤੇ ਕਬਜ਼ਾ ਕਰਨ, ਖੇਤ ਵਿਚ ਦਾਖਲ ਹੋ ਕੇ ਚੋਰੀ ਕਰਨ ਅਤੇ ਧਮਕੀਆਂ ਦੇਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਪੱਪੂ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਕਾ ਉਰਫ਼ ਵਿਨੋਦ ਕੁਮਾਰ ਪੁੱਤਰ ਸ੍ਰੀ ਨਰਾਇਣ ਵਾਸੀ ਮਕਾਨ ਨੰਬਰ 179 ਵਾਰਡ ਨੰਬਰ 32 ਸੂਰੀਆ ਨਗਰ, ਹਨੂਮਾਨਗੜ੍ਹ ਟਾਊਨ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 18/19 ਨਵੰਬਰ ਦੀ ਦਰਮਿਆਨੀ ਰਾਤ ਨੂੰ ਲਾਲ ਚੰਦ ਉਰਫ਼ ਰਜਿੰਦਰ ਕੁਮਾਰ ਪੁੱਤਰ ਸ਼ੋ ਨਰਾਇਣ ਵਾਸੀ ਬੇਗਾਂਵਾਲੀ ਨੇ ਉਸ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਖੇਤ ਵਿਚ ਦਾਖਲ ਹੋ ਕੇ ਸਮਾਨ ਚੋਰੀ ਕਰ ਲਿਆ 'ਤੇ ਧਮਕੀਆਂ ਦਿੱਤੀਆਂ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |

ਪਿਛਲੀ ਖ਼ਬਰ ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ ਡੇਂਗੂ ਅਤੇ ਮਲੇਰੀਏ ਦੀ ਰੋਕਥਾਮ ਲਈ ਗਤੀਵਿਧੀਆਂ ਜਾਰੀ-ਡਾ. ਰੋਹਿਤ ਗੋਇਲ <br/> ਅਗਲੀ ਖ਼ਬਰ 'ਆਪ' ਨੂੰ ਮਜ਼ਬੂਤ ਕਰਨ ਲਈ ਅÏਰਤਾਂ ਦੀ ਭਾਗੀਦਾਰੀ ਜ਼ਰੂਰੀ-ਅਰੁਣ ਨਾਰੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।