03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

7 ਗਰਾਮ ਹੈਰੋਇਨ ਸਣੇ ਇਕ ਵਿਅਕਤੀ ਕਾਬੂ, ਮੁਕੱਦਮਾ ਦਰਜ

ਅਜੀਤ ਡੈਸਕ 21-11-2025
ਜਲਾਲਾਬਾਦ, 20 ਨਵੰਬਰ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਵੈਰੋਕੇ ਦੀ ਪੁਲਿਸ ਵਲੋਂ 7 ਗਰਾਮ ਹੈਰੋਇਨ ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਹੌਲਦਾਰ ਕਾਰਜ ਸਿੰਘ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੌਰਾਨ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰਨ ਲਈ ਥਾਣਾ ਵੈਰੋਕੇ ਏਰੀਏ ਵਿਚ ਮੌਜੂਦ ਸੀ ਅਤੇ ਪੁਲਿਸ ਪਾਰਟੀ ਬਾਹਮਣੀ ਵਾਲਾ ਵਿਖੇ ਸੇਮ-ਨਾਲ਼ੇ ਦੇ ਪੁਲ ਕੋਲ ਲਖਵਿੰਦਰ ਸਿੰਘ ਲੱਖੀ ਪੁੱਤਰ ਕੁਲਵੰਤ ਸਿੰਘ ਵਾਸੀ ਚੱਕ ਬਲੋਚਾ ਉਰਫ਼ ਮਹਾਲਮ ਦੀ ਸ਼ੱਕ ਦੇ ਆਧਾਰ ਤੇ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ 7 ਗਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਨੇ ਲਖਵਿੰਦਰ ਸਿੰਘ ਲੱਖੀ ਨੂੰ ਸਣੇ ਕਾਬੂ ਕਰਨ ਉਪਰੰਤ ਥਾਣਾ ਵੈਰੋਕੇ ਵਿਖੇ ਮੁਕੱਦਮਾ ਨੰਬਰ 164 ਮਿਤੀ 19-11-2025 ਨੂੰ ਧਾਰਾ ਐਨ.ਡੀ.ਪੀ.ਐੱਸ. ਐਕਟ ਤਹਿਤ ਦਰਜ ਕੀਤਾ ਗਿਆ ਹੈ | ਪੁਲਿਸ ਵਲੋਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |
ਪਿਛਲੀ ਖ਼ਬਰ ਰੋਕ ਤੋਂ ਬਾਅਦ ਵੀ ਸ਼ਹਿਰ ਅੰਦਰ ਸ਼ਰੇਆਮ ਘੁੰਮ ਰਹੇ ਹਨ ਭਾਰੀ ਵਾਹਨ ਅਗਲੀ ਖ਼ਬਰ ਗਾਡਵਿਨ ਸਕੂਲ ਦੇ ਵਿਦਿਆਰਥੀਆਂ ਨੇ ਸਕਾਲਰਸ਼ਿਪ ਪ੍ਰੀਖਿਆ 'ਚ ਆਪਣੀ ਪ੍ਰਤਿਭਾ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।