03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪੰਜਾਬ ਦੇ ਸ਼ਹਿਰ ਮੋਹਾਲੀ ਅੰਦਰ ਦੁਨੀਆ ਦਾ ਸਭ ਤੋਂ ਵੱਡਾ ਸਾਈਬਰ ਸਕਿਉਰਿਟੀ ਹੱਬ ਬਣੇਗਾ-ਵਿਜੇ ਮੋਂਗਾ

ਅਜੀਤ ਡੈਸਕ 21-11-2025
ਫ਼ਾਜ਼ਿਲਕਾ, 20 ਨਵੰਬਰ (ਦਵਿੰਦਰ ਪਾਲ ਸਿੰਘ)-ਸਾਲ 2026 ਅੰਦਰ ਪੰਜਾਬ ਸਾਈਬਰ ਸੁਰੱਖਿਆ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸੀ ਪੱਖੋਂ ਸੰਸਾਰ 'ਚ ਚਮਕੇਗਾ | ਪੰਜਾਬ ਦੇ ਸਾਈਬਰ ਸੁਰੱਖਿਆ ਮਾਹਿਰ ਤਰੁਨ ਮਲਹੋਤਰਾ ਦੇ ਸਹਿਯੋਗ ਨਾਲ ਇਹ ਕੰਮ ਸ਼ੁਰੂ ਹੋਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੇ ਮੋਂਗਾ ਨੇ ਦੱਸਿਆ ਕਿ ਪ੍ਰੋਗਰਾਮ ਦੇ ਸੂਬਾ ਇੰਚਾਰਜ ਰੋਹਿਤ ਹੀਰਾ, ਵਿਕਟਰ ਮੋਂਗਾ ਇਸ ਸਬੰਧੀ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ, ਜਿਸ ਨਾਲ ਪੰਜਾਬ ਦਾ ਸ਼ਹਿਰ ਮੋਹਾਲੀ ਇਸ ਪੱਖੋਂ ਮੋਹਰੀ ਹੋ ਕੇ ਉੱਭਰੇਗਾ | ਉਨ੍ਹਾਂ ਕਿਹਾ ਕਿ ਮੋਹਾਲੀ ਸਾਈਬਰ ਸੁਰੱਖਿਆ ਪੱਖੋਂ ਸਭ ਤੋਂ ਵੱਡੀ ਹੱਬ ਹੋਵੇਗਾ | ਉਨ੍ਹਾਂ ਕਿਹਾ ਕਿ ਅਮਰੀਕਾ ਦੀ ਅਤਿ ਆਧੁਨਿਕ ਤਕਨਾਲੋਜੀ, ਤਜਰਬੇਕਾਰ ਟਰੇਨਰਾਂ ਅਤੇ ਅੰਤਰਰਾਸ਼ਟਰੀ ਸਿਖਲਾਈ ਮਾਡਲ ਨੂੰ ਪੰਜਾਬ ਵਿਚ ਲਾਗੂ ਕਰਨ ਦੀ ਯੋਜਨਾ ਦੇ ਕੰਮ 'ਚ ਤੇਜ਼ੀ ਲਿਆਂਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਹੁਨਰ ਹੀ ਅਸਲ ਸ਼ਕਤੀ ਹੈ | ਉਨ੍ਹਾਂ ਕਿਹਾ ਕਿ ਅਮਰੀਕਾ ਦੀ ਤਕਨਾਲੋਜੀ ਵਲੋਂ ਸੱਦਾ ਮਿਲਣਾ ਪੰਜਾਬ ਦੇ ਨੌਜਵਾਨਾਂ ਲਈ ਇਕ ਸਨਮਾਨ ਵਾਲੀ ਗੱਲ ਹੈ | ਫ਼ਾਜ਼ਿਲਕਾ ਵਾਸੀ ਵਿਕਟਰ ਮੋਗਾ ਜੋ ਕਿ ਯੂ.ਐੱਸ.ਏ.ਅੰਦਰ ਆਈ.ਟੀ.ਸਾਈਬਰ ਸੁਰੱਖਿਆ ਵਿਚ ਸੇਵਾ ਨਿਭਾ ਰਹੇ ਹਨ, ਉਹ ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਯੋਗਦਾਨ ਪਾ ਰਹੇ ਹਨ |
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਲੋਕਾਂ ਨੂੰ ਰਾਸ਼ਟਰੀ ਲੋਕ ਅਦਾਲਤ ਦੇ ਫ਼ਾਇਦੇ ਸੰਬੰਧੀ ਜਾਗਰੂਕ ਕਰਨ ਲਈ ਮੀਟਿੰਗ ਅਗਲੀ ਖ਼ਬਰ ਮੁੱਖ ਖੇਤੀਬਾੜੀ ਅਫ਼ਸਰ ਨੇ ਵੱਖ-ਵੱਖ ਪਿੰਡਾਂ 'ਚ ਕਿਸਾਨਾਂ ਨਾਲ ਮਿਲ ਕੇ ਪਰਾਲੀ ਪ੍ਰਬੰਧਨ ਪ੍ਰਤੀ ਦਿੱਤੇ ਸੁਝਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।