03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਮੁੱਖ ਖੇਤੀਬਾੜੀ ਅਫ਼ਸਰ ਨੇ ਵੱਖ-ਵੱਖ ਪਿੰਡਾਂ 'ਚ ਕਿਸਾਨਾਂ ਨਾਲ ਮਿਲ ਕੇ ਪਰਾਲੀ ਪ੍ਰਬੰਧਨ ਪ੍ਰਤੀ ਦਿੱਤੇ ਸੁਝਾਅ

ਅਜੀਤ ਡੈਸਕ 21-11-2025
ਅਬੋਹਰ, 20 ਨਵੰਬਰ (ਵਿਵੇਕ ਹੂੜੀਆ)-ਕਿਸਾਨ ਵੀਰਾਂ ਨੂੰ ਝੋਨੇ ਦੀ ਪਰਾਲੀ ਤੇ ਰਹਿੰਦ-ਖੰੂਹਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਫ਼ੀਲਡ ਵਿਚ ਰਹਿ ਕੇ ਜਾਗਰੂਕ ਕਰ ਰਹੀਆਂ ਹਨ | ਆਪਣੇ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਅਤੇ ਬਿਮਾਰੀਆਂ ਮੁਕਤ ਆਲਾ-ਦੁਆਲਾ ਬਣਾਈ ਰੱਖਣ ਲਈ ਪਰਾਲੀ ਸਾੜਨ ਦੇ ਰੁਝਾਨ ਨੂੰ ਬੰਦ ਕਰਨਾ ਚਾਹੀਦਾ ਹੈ | ਇਸ ਕੜੀ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਸ੍ਰੀਮਤੀ ਹਰਪ੍ਰੀਤ ਪਾਲ ਕੌਰ ਆਪਣੀਆਂ ਟੀਮਾਂ ਸਮੇਤ ਕਿਸਾਨਾਂ ਨਾਲ ਰਾਬਤਾ ਕਾਇਮ ਕਰਕੇ ਪਰਾਲੀ ਪ੍ਰਬੰਧਨ ਲਈ ਪ੍ਰੇਰਿਤ ਕਰ ਰਹੇ ਹਨ | ਮੁੱਖ ਖੇਤੀਬਾੜੀ ਅਫ਼ਸਰ ਨੇ ਪਿੰਡ ਬੁਰਜ ਮੁਹਾਰ, ਬੱਲੂਆਣਾ, ਤਾਜ਼ਾ ਪੱਟੀ, ਰੁਹੇੜਿਆਂ ਵਾਲੀ, ਸੀਡ ਫਾਰਮ ਕੱਚਾ, ਸੀਡ ਫਾਰਮ ਪੱਕਾ, ਅਬੋਹਰ 1, ਗੋਬਿੰਦਗੜ, ਬਹਾਵਲ ਵਾਸੀ, ਕੇਰਾ ਖੇੜਾ, ਮਲੂਕਪੁਰਾ, ਢਾਬਾ ਕੋਕਰੀਆਂ ਆਦਿ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨਾਲ ਮਿਲ ਪਰਾਲੀ ਪ੍ਰਬੰਧਨ ਪ੍ਰਤੀ ਸੁਝਾਅ ਦਿੱਤੇ | ਉਨ੍ਹਾਂ ਕਿਹਾ ਕਿ ਅਨੇਕਾਂ ਕਿਸਾਨ ਵੀਰਾਂ ਵੱਲੋਂ ਪਰਾਲੀ ਨਾ ਸਾੜ ਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਦਾ ਕਾਫ਼ੀ ਸਹਿਯੋਗ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਭਵਿੱਖੀ ਪੀੜ. ਨੂੰ ਸ਼ੁੱਧ ਤੇ ਬਿਮਾਰੀਆਂ ਮੁਕਤ ਮਾਹੌਲ ਦੇਣ ਲਈ ਪਰਾਲੀ ਸਾੜਨ ਦੇ ਰੁਝਾਨ ਦੀ ਰੋਕਥਾਮ ਕਰਨੀ ਚਾਹੀਦੀ ਹੈ | ਉਨ੍ਹਾਂ ਕਿਸਾਨ ਵੀਰਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਪਰਾਲੀ ਖਾਦ ਵਜੋਂ ਕੰਮ ਕਰਦੀ ਹੈ, ਇਸ ਲਈ ਇਸ ਨੰੂ ਖੇਤ ਵਿਚ ਵਹਾ ਕੇ ਫ਼ਸਲ ਦੀ ਬਿਜਾਈ ਕਰਨੀ ਚਾਹੀਦੀ ਹੈ | ਪਰਾਲੀ ਸਾੜ ਕੇ ਅਸੀਂ ਜ਼ਮੀਨ ਦੇ ਜ਼ਰੂਰੀ ਤੱਤ ਨਸ਼ਟ ਕਰ ਦਿੰਦੇ ਹਾਂ ਤੇ ਹੋਰ ਖਾਦਾਂ ਸਪਰੇਆਂ ਦੀ ਵਰਤੋਂ ਕਰਦੇ ਹਾਂ ਜਿਸ ਨਾਲ ਖ਼ਰਚਿਆਂ ਵਿਚ ਵੀ ਵਾਧਾ ਹੁੰਦਾ ਹੈ | ਪਰਾਲੀ ਜੋ ਕਿ ਖਾਦ ਦੇ ਰੂਪ ਵਿਚ ਉਪਲਬਧ ਹੈ ਇਸ ਨੂੰ ਖੇਤੀਬਾੜੀ ਸੰਦਾਂ ਦੀ ਵਰਤੋਂ ਨਾਲ ਜ਼ਮੀਨ ਵਿਚ ਰਲਾਇਆ ਜਾਵੇ ਤਾਂ ਬੇਲੋੜੇ ਖ਼ਰਚਿਆਂ ਤੋਂ ਬਚਿਆ ਜਾ ਸਕਦਾ ਹੈ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਣੀ ਰਹੇਗੀ ਤੇ ਅਗਲੇਰੀ ਫ਼ਸਲ ਨੂੰ ਜ਼ਰੂਰੀ ਪੋਸ਼ਕ ਤੱਕ ਵੀ ਮਿਲ ਸਕਣਗੇ | ਇਸ ਮੌਕੇ ਵਿਕਰਾਂਤ ਏ.ਡੀ.ਓ, ਸਨਪ੍ਰੀਤ ਸਿੰਘ ਏ.ਐੱਸ.ਆਈ. ਅਤੇ ਹਰਪ੍ਰੀਤ ਸਿੰਘ ਏ.ਐੱਸ.ਆਈ. ਆਦਿ ਨਾਲ ਮੌਜੂਦ ਸਨ |
ਪਿਛਲੀ ਖ਼ਬਰ ਪੰਜਾਬ ਦੇ ਸ਼ਹਿਰ ਮੋਹਾਲੀ ਅੰਦਰ ਦੁਨੀਆ ਦਾ ਸਭ ਤੋਂ ਵੱਡਾ ਸਾਈਬਰ ਸਕਿਉਰਿਟੀ ਹੱਬ ਬਣੇਗਾ-ਵਿਜੇ ਮੋਂਗਾ ਅਗਲੀ ਖ਼ਬਰ ਅਬੋਹਰ ਸਿਵਲ ਹਸਪਤਾਲ ਦੇ ਸਟਾਫ਼ ਨੇ ਅੰਗ ਦਾਨ ਕਰਨ ਦਾ ਪ੍ਰਣ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।