18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਏਸ਼ੀਅਨ ਮਾਸਟਰ ਅਥਲੀਟ ਚੈਂਪੀਅਨਸ਼ਿਪ-2025 ਵਿਚ ਅਬੋਹਰ ਦੇ ਅਥਲੀਟਾਂ ਨੇ ਲਿਆ ਭਾਗ <br/>

ਅਜੀਤ ਡੈਸਕ 20-11-2025
ਅਬੋਹਰ, 19 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਏਸ਼ੀਅਨ ਮਾਸਟਰ ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਵਲੋਂ 23ਵੀਂ ਏਸ਼ੀਅਨ ਮਾਸਟਰ ਅਥਲੀਟ ਚੈਂਪੀਅਨਸ਼ਿਪ 2025 ਚੇਨਈ ਵਿਖੇ ਕਰਵਾਈ ਗਈ | ਜਿਸ ਵਿਚ ਅਬੋਹਰ ਤੋਂ 5 ਮਾਸਟਰ ਅਥਲੀਟਾਂ ਨੇ ਭਾਗ ਲੈਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜਿਨ੍ਹਾਂ ਦੇ ਅਬੋਹਰ ਪੁੱਜਣ 'ਤੇ ਸਥਾਨਕ ਫ਼ਾਜ਼ਿਲਕਾ ਰੋਡ ਸਥਿਤ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਐਥਲੀਟ ਬੂੜ ਸਿੰਘ, ਗੁਰਵਿੰਦਰ ਸਿੰਘ ਵਿਪਨ, ਮਾਸਟਰ ਕੁਲਵੰਤ ਰਾਏ ਕੰਤੀ ਆਦਿ ਸੰਗਤਾਂ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ | ਚੇਨਈ ਵਿਖੇ ਹੋਈਆ ਏਸ਼ੀਅਨ ਮਾਸਟਰ ਅਥਲੀਟ ਖੇਡਾਂ ਵਿਚ ਅਬੋਹਰ ਦੇ ਡਾ.ਸੁਬੇਗ ਸਿੰਘ ਨੇ ਹੈਮਰ ਥਰੋਅ, ਡਿਸਕਸ ਥਰੋਅ, ਸ਼ਾਟ ਪੁੱਟ ਅਤੇ ਗੋਲਾ ਸੁੱਟਣਾ ਖੇਡਾਂ ਵਿਚ ਭਾਗ ਲਿਆ | ਇਸ ਤੋਂ ਇਲਾਵਾ ਸੁਖਦੇਵ ਸਿੰਘ ਸੰਧੂ ਨੇ ਸ਼ਾਟ ਪੁੱਟ, ਲੰਬੀ ਛਾਲ, ਡਿਸਕਸ ਥਰੋਅ, ਸਰਵਣ ਕੁਮਾਰ ਸ਼ਰਮਾ ਨੇ 100 ਮੀਟਰ ਅਤੇ 200 ਮੀਟਰ ਦੌੜ, ਰਮੇਸ਼ ਕੁਮਾਰ ਕੰਬੋਜ ਨੇ 100 ਮੀਟਰ, 400 ਮੀਟਰ ਅਤੇ 800 ਮੀਟਰ ਦੌੜ ਅਤੇ ਸੁਖਦੇਵ ਸਿੰਘ ਬਹਾਵਵਾਲਾ ਨੇ ਸ਼ਾਟ ਪੁੱਟ, ਗੋਲਾ ਸੁੱਟਣਾ, ਹੈਮਰ ਥਰੋਅ ਅਤੇ ਡਿਸਕਸ ਥਰੋਅ ਖੇਡਾਂ ਵਿਚ ਭਾਗ ਲੈ ਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਉਕਤ ਮਾਸਟਰ ਅਥਲੀਟਾਂ ਦੇ ਅਬੋਹਰ ਪੁੱਜਣ ਤੇ ਐਥਲੀਟ ਬੂੜ ਸਿੰਘ, ਗੁਰਵਿੰਦਰ ਸਿੰਘ ਵਿਪਨ, ਮਾਸਟਰ ਕੁਲਵੰਤ ਰਾਏ ਕੰਤੀ ਵਲ਼ੋਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਅਥਲੀਟਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜ ਕੇ ਨਸ਼ੇ ਤੋਂ ਬਚਣ ਦੀ ਨਸੀਹਤ ਵੀ ਦਿੱਤੀ | ਇਸ ਦੌਰਾਨ ਹਾਈ ਸੈਕੰਡਰੀ ਸਕੂਲ ਵਿਚ ਹਰ ਰੋਜ਼ ਪ੍ਰੈਕਟਿਸ ਕਰਦੇ ਨੌਜਵਾਨ ਅਥਲੀਟ ਵੀ ਹਾਜ਼ਰ ਸੀ |

ਪਿਛਲੀ ਖ਼ਬਰ ਐੱਸ.ਐੱਸ.ਪੀ. ਫ਼ਾਜ਼ਿਲਕਾ ਨੇ ਪੱਦਉਨਤ ਹੋਏ ਸਬ-ਇੰਸਪੈਕਟਰ ਸੂਰਜ ਭਾਨ ਦੇ ਮੋਢਿਆਂ 'ਤੇ ਸਟਾਰ ਲਗਾਇਆ <br/> ਅਗਲੀ ਖ਼ਬਰ ਬਲਾਕ ਪੱਧਰੀ ਪੇਂਟਿੰਗ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।