ਫ਼ਾਜ਼ਿਲਕਾ, 19 ਨਵੰਬਰ (ਦਵਿੰਦਰ ਪਾਲ ਸਿੰਘ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ (ਸਿਟੀ) ਫ਼ਾਜ਼ਿਲਕਾ ਬਲਾਕ ਫ਼ਾਜ਼ਿਲਕਾ 2 ਵਿਚ ਬਲਾਕ ਪੱਧਰ ਦੇ ਚਾਈਲਡ ਵੈੱਲਫੇਅਰ ਕੌਂਸਲ ਪੰਜਾਬ ਦੁਆਰਾ ਆਯੋਜਿਤ ਪੇਂਟਿੰਗ ਮੁਕਾਬਲਿਆਂ ਵਿਚ ਗਰੀਨ ਗਰੁੱਪ ਵਿਚ ਪਹਿਲਾ ਸਥਾਨ ਹਰਨੂਰ ਸਰਕਾਰੀ ਪ੍ਰਾਇਮਰੀ ਸਕੂਲ ਸੁਰੇਸ਼ ਵਾਲਾ ਨੇ ਪ੍ਰਾਪਤ ਕੀਤਾ, ਸਰਕਾਰੀ ਪ੍ਰਾਇਮਰੀ ਸਕੂਲ ਨੰਬਰ ਦੀ ਵਿਦਿਆਰਥਣ ਸੋਨਮ ਨੇ ਦੂਜਾ ਸਥਾਨ ਤੇ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 3 ਦੀ ਵਿਦਿਆਰਥਣ ਮਨਸਿਰਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਵਹਾਈਟ ਗਰੁੱਪ ਵਿਚ ਸ਼ਿਵਾਨੀ ਨੇ ਪਹਿਲਾ ਸਥਾਨ , ਅਨਾਯਾ ਨੇ ਦੂਜਾ ਅਤੇ ਰਾਜਵਿੰਦਰ ਨੇ ਤੀਜਾ ਸਥਾਨ ਹਾਸਲ ਕੀਤਾ | ਮੁਕਾਬਲਿਆਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਵਿਚ ਸਰਕਾਰੀ ਪ੍ਰਾਇਮਰੀ ਸਮਾਰਟ ਸਿਟੀ ਸਕੂਲ ਫ਼ਾਜ਼ਿਲਕਾ ਦੇ ਹੈੱਡਟੀਚਰ ਸ਼੍ਰੀਮਤੀ ਮਨਦੀਪ ਕੌਰ ਅਤੇ ਉਨ੍ਹਾਂ ਦੇ ਮਾਰਗਦਰਸ਼ਨ ਹੇਠ ਪੂਰੀ ਟੀਮ ਨੇ ਸ਼ਾਨਦਾਰ ਆਯੋਜਨ ਕੀਤਾ | ਇਸ ਦੇ ਨਾਲ ਹੀ ਸ਼੍ਰੀਮਤੀ ਨੀਲਮ ਰਾਣੀ ਸੀ ਐੱਚ ਟੀ ਅਤੇ ਅੰਜੂ ਬਾਲਾ ਸੀ.ਐੱਚ.ਟੀ. ਦੀ ਦੇਖ ਰੇਖ ਵਿਚ ਇਹ ਮੁਕਾਬਲੇ ਕਰਵਾਏ ਗਏ | ਵਿਸ਼ੇਸ਼ ਮਹਿਮਾਨ ਪ੍ਰਮੋਦ ਕੁਮਾਰ ਬਲਾਕ ਸਿੱਖਿਆ ਅਧਿਕਾਰੀ ਬਲਾਕ ਫ਼ਾਜ਼ਿਲਕਾ 2 ਨੇ ਜੇਤੂਆਂ ਨੂੰ ਸਨਮਾਨਿਤ ਕੀਤਾ |