18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਸੀ.ਓ.ਪੀ.ਡੀ. ਜਾਗਰੂਕਤਾ ਦਿਵਸ ਮੌਕੇ ਸਿਵਲ ਸਰਜਨ ਦਫ਼ਤਰ ਵਿਖੇ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਆਯੋਜਨ

ਅਜੀਤ ਡੈਸਕ 20-11-2025
ਫ਼ਾਜ਼ਿਲਕਾ, 19 ਨਵੰਬਰ (ਦਵਿੰਦਰ ਪਾਲ ਸਿੰਘ)-ਸਿਵਲ ਸਰਜਨ ਡਾ. ਰੋਹਿਤ ਗੋਇਲ ਦੇ ਨਿਰਦੇਸ਼ਾਂ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਿੰਕੂ ਚਾਵਲਾ ਅਤੇ ਡਿਪਟੀ ਮੈਡੀਕਲ ਕਮਿਸ਼ਨਰ-ਕਮ-ਸੀਨੀਅਰ ਮੈਡੀਕਲ ਅਫ਼ਸਰ ਡਾ. ਐਡੀਸਨ ਐਰਿਕ ਦੀ ਅਗਵਾਈ 'ਚ ਸਿਵਲ ਸਰਜਨ ਦਫ਼ਤਰ ਵਿਖੇ ਕ੍ਰੋਨਿਕ ਅਬਸਟਰਕਟਿਵ ਪਲਮਨਰੀ ਡਿਜ਼ੀਜ਼ (ਸੀ.ਓ.ਪੀ.ਡੀ) ਜਾਗਰੂਕਤਾ ਦਿਵਸ ਮੌਕੇ ਸਟਾਫ਼ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਜਾਗਰੂਕਤਾ ਸਮਗਰੀ ਵੀ ਜਾਰੀ ਕੀਤੀ ਗਈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ.ਐਡੀਸਨ ਐਰਿਕ ਅਤੇ ਪਲਮਨਰੀ ਮੈਡੀਸਨ ਸਪੈਸ਼ਲਿਸਟ ਡਾ. ਨੀਲੂ ਚੁੱਘ ਨੇ ਦੱਸਿਆ ਕਿ ਦੁਨੀਆ ਭਰ ਵਿਚ ਮੌਤਾਂ ਦਾ ਚੌਥਾ ਪ੍ਰਮੁੱਖ ਕਾਰਨ ਸੀ.ਓ.ਪੀ.ਡੀ ਹੈ, ਜਿਸ ਕਾਰਨ 2021 ਵਿਚ 3.5 ਮਿਲੀਅਨ ਮੌਤਾਂ ਹੋਈਆਂ, ਜੋ ਕਿ ਸਾਰੀਆਂ ਵਿਸ਼ਵ-ਵਿਆਪੀ ਮੌਤਾਂ ਦਾ ਲਗਭਗ 5 ਪ੍ਰਤੀਸ਼ਤ ਹੈ | ਸੀ.ਓ.ਪੀ.ਡੀ ਦੇ 70 ਪ੍ਰਤੀਸ਼ਤ ਤੋਂ ਵੱਧ ਕੇਸ ਤੰਬਾਕੂਨੋਸ਼ੀ ਕਾਰਨ ਹੁੰਦੇ ਹਨ ਅਤੇ ਘਰੇਲੂ ਹਵਾ ਪ੍ਰਦੂਸ਼ਣ ਇੱਕ ਵੱਡਾ ਜੋਖ਼ਮ ਕਾਰਕ ਹੈ | ਸਿਗਰਟਨੋਸ਼ੀ, ਪੈਸਿਵ ਸਮੋਕਿੰਗ, ਧੂੜ, ਧੂੰਏਾ ਜਾਂ ਰਸਾਇਣਾਂ ਦੇ ਸੰਪਰਕ ਵਿਚ ਆਉਣਾ ਇਸ ਦੇ ਮੁੱਖ ਕਾਰਨ ਹਨ | ਸਿਗਰਟਨੋਸ਼ੀ ਨਾ ਕਰਨ, ਹਵਾ ਪ੍ਰਦੂਸ਼ਣ ਤੋਂ ਬਚਣ ਅਤੇ ਵੈਕਸੀਨੇਸ਼ਨ, ਦਵਾਈਆਂ, ਆਕਸੀਜਨ ਅਤੇ ਪਲਮਨਰੀ ਪੁਨਰਵਾਸ ਨਾਲ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ | ਡਾ. ਰਿੰਕੂ ਚਾਵਲਾ ਨੇ ਕਿਹਾ ਕਿ ਜੀਵਨ ਸ਼ੈਲੀ ਵਿਚ ਬਦਲਾਅ ਸੀ.ਓ.ਪੀ.ਡੀ ਦੇ ਲੱਛਣਾਂ ਨੂੰ ਸੁਧਾਰਨ ਵਿਚ ਮਦਦ ਕਰ ਸਕਦੇ ਹਨ | ਇਸ ਦੇ ਨਾਲ ਹੀ ਫੇਫੜਿਆਂ ਦੀ ਲਾਗ ਤੋਂ ਬਚਾਓ ਜ਼ਰੂਰੀ ਹੈ | ਸਰੀਰਕ ਤੌਰ 'ਤੇ ਸਰਗਰਮ ਰਹੋ ਅਤੇ ਫਲੂ ਤੇ ਹੋਰ ਸੰਚਾਰੀ ਰੋਗਾਂ ਤੋਂ ਬਚਾਅ ਲਈ ਨਿਯਮਿਤ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ | ਇਸ ਦੇ ਨਾਲ ਹੀ ਉਨ੍ਹਾਂ ਨੇ ਗੈਰ-ਸੰਚਾਰੀ ਰੋਗਾਂ ਅਤੇ ਟੀ.ਬੀ ਪ੍ਰੋਗਰਾਮ ਦੀ ਕਰ-ਗੁਜ਼ਾਰੀ ਬਾਰੇ ਵੀ ਵਰਕਸ਼ਾਪ ਵਿਚ ਮੌਜੂਦ ਸਟਾਫ਼ ਤੋਂ ਜਾਣਕਾਰੀ ਹਾਸਿਲ ਕੀਤੀ | ਉਨ੍ਹਾਂ ਨੇ ਸਟਾਫ਼ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਮਰੀਜ਼ਾਂ ਦੇ ਇਲਾਜ ਅਤੇ ਫੋਲੋ-ਅਪ ਨੂੰ ਯਕੀਨੀ ਬਣਾਉਣ | ਇਸ ਮੌਕੇ 'ਤੇ ਡਾ.ਪੰਕਜ ਚੌਹਾਨ ਡੈਂਟਲ, ਡਿਪਟੀ ਮਾਸ ਮੀਡੀਆ ਅਫ਼ਸਰ ਮਨਬੀਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਜੇਸ਼ ਕੁਮਾਰ, ਵਿਪਨ ਸੁਥਾਰ, ਰਾਜੇਸ਼ ਕੁਮਾਰ, ਬਲਾਕ ਸੀਤੋ ਗੰੁਨੋ੍ਹ ਤੋਂ ਸਮੂਹ ਸੀ.ਐੱਚ.ਓ ਮੌਜੂਦ ਸਨ |
ਪਿਛਲੀ ਖ਼ਬਰ ਕਿਸਾਨ ਸੁਯੋਗ ਪ੍ਰਬੰਧਨ ਕਰਕੇ ਪਰਾਲੀ ਦਾ ਕਰਨ ਨਿਬੇੜਾ-ਹਰਪ੍ਰੀਤ ਪਾਲ ਕੌਰ <br/> ਅਗਲੀ ਖ਼ਬਰ ਪੀ. ਐੱਸ. ਈ. ਬੀ ਇੰਪਲਾਈਜ਼ ਫੈਡਰੇਸ਼ਨ ਦੀ ਮੀਟਿੰਗ- ਮੁਲਾਜ਼ਮ ਮੰਗਾਂ ਸੰਬੰਧੀ ਵਿਚਾਰ ਚਰਚਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।