26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

1 ਕਿੱਲੋ 21 ਗਰਾਮ ਹੈਰੋਇਨ ਸਮੇਤ 2 ਗਿ੍ਫ਼ਤਾਰ

ਅਜੀਤ ਡੈਸਕ 08-11-2025
ਪੰਜੇ ਕੇ ਉਤਾੜ, 7 ਨਵੰਬਰ(ਪੱਪੂ ਸੰਧਾ)-ਪੰਜੇ ਕੇ ਉਤਾੜ ਦੇ ਨਾਲ ਲਗਦੇ ਪਿੰਡ ਸੈਦੇ ਕੇ ਮੋਹਨ ਦੇ ਕੋਲ ਜੇ.ਐਨ. ਇੰਟਰਨੈਸ਼ਨਲ ਸਕੂਲ ਦੇ ਕੋਲੋਂ ਮੋਟਰਸਾਈਕਲ 'ਤੇ ਸਵਾਰ ਦੋ ਜਣਿਆਂ ਤੋਂ 1 ਕਿੱਲੋ 21 ਗਰਾਮ ਹੈਰੋਇਨ ਫੜੀ ਗਈ | ਇਨ੍ਹਾਂ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਮਨਜੀਤ ਸਿੰਘ ਪਿੰਡ ਸਵਾਇਆ ਰਾਏ ਉਤਾੜ ਥਾਣਾ ਗੁਰੂਹਰਸਹਾਏ ਅਤੇ ਕੇਵਲ ਸਿੰਘ ਪੁੱਤਰ ਮਿੱਠੂ ਸਿੰਘ ਪੁੱਤਰ ਕਾਲਾ ਸਿੰਘ ਪਿੰਡ ਸ਼ੇਰ ਸਿੰਘ ਵਾਲਾ ਥਾਣਾ ਗੁਰੂਹਰਸਹਾਏ ਵਜੋਂ ਹੋਈ ਹੈ | ਇਨ੍ਹਾਂ ਪਾਸੋਂ ਇਕ ਮੋਟਰਸਾਈਕਲ ਹੀਰੋ ਸਪਲੈਂਡਰ ਪਲੱਸ ਨੰਬਰੀ ਪੀ.ਬੀ.-77-4072 ਰੰਗ ਕਾਲਾ ਵੀ ਬਰਾਮਦ ਹੋਇਆ ਹੈ | ਉਕਤ ਕਥਿਤ ਦੋਸ਼ੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਲਾਲਾਬਾਦ ਤੋਂ ਗੁਰੁਹਰਸਹਾਏ ਵੱਲ ਨੂੰ ਆ ਰਹੇ ਸੀ | ਮੁਖ਼ਬਰ ਦੀ ਇਤਲਾਹ 'ਤੇ ਪੁਲਿਸ ਗਸ਼ਤ 'ਤੇ ਸੀ ਅਤੇ ਏ.ਐਨ.ਟੀ.ਐੱਫ ਮੋਹਾਲੀ ਦੀ ਟੀਮ ਨੇ ਤਲਾਸ਼ੀ ਲਈ ਤਾਂ ਇਨ੍ਹਾਂ ਕੋਲੋਂ ਹੀਰੋਇਨ ਬਰਾਮਦ ਹੋਈ ਅਤੇ ਇਨ੍ਹਾਂ ਦੇ ਖ਼ਿਲਾਫ਼ ਜੁਰਮ 21 ਐਨ.ਡੀ.ਪੀ.ਐੱਸ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਖੇਡ ਮੈਦਾਨ ਹੋਣਗੇ ਆਜ਼ਾਦੀ ਘੁਲਾਟੀਆਂ ਅਤੇ ਜੰਗੀ ਸ਼ਹੀਦਾਂ ਨੂੰ ਸਮਰਪਿਤ-ਵਿਧਾਇਕ ਰਜਨੀਸ਼ ਦਹੀਆ <br/> ਅਗਲੀ ਖ਼ਬਰ ਫ਼ਾਜ਼ਿਲਕਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਹੋਵੇਗਾ ਲਾਈਟ ਐਂਡ ਸਾਊਾਡ ਸ਼ੋਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।