ਜਲਾਲਾਬਾਦ, 6 ਨਵੰਬਰ (ਹਰਪ੍ਰੀਤ ਸਿੰਘ ਪਰੂਥੀ)-ਬੀਤੇ ਦਿਨੀਂ ਜ਼ਿਲ੍ਹਾ ਫ਼ਾਜ਼ਿਲਕਾ ਦੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸਤੀਸ਼ ਕੁਮਾਰ ਦੀ ਅਗਵਾਈ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਧਰਾਂਗ ਵਾਲਾ ਬਲਾਕ ਅਬੋਹਰ-2 ਵਿਖੇ ਸ਼ੁਰੂ ਹੋਈਆਂ | ਇਹਨਾਂ ਖੇਡਾਂ ਵਿਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਬੀ.ਪੀ.ਓ ਵੀ ਮੌਕੇ ਤੇ ਮੌਜੂਦ ਰਹੇ | ਬਲਾਕ ਜਲਾਲਾਬਾਦ-1 ਦੇ ਬੀ.ਪੀ.ਓ ਜਸਪਾਲ ਸਿੰਘ ਅਤੇ ਬਲਾਕ ਜਲਾਲਾਬਾਦ -2 ਦੇ ਬੀ.ਪੀ.ਓ ਨਰਿੰਦਰ ਸਿੰਘ, ਬੀ.ਪੀ.ਓ. ਅਜੇ ਛਾਬੜਾ, ਬੀ.ਪੀ.ਓ. ਭਾਲਾ ਰਾਮ, ਬੀ.ਪੀ.ਓ | ਸਤੀਸ਼ ਮਿਗਲਾਨੀ ਅਤੇ ਬਲਾਕ ਸਪੋਰਟਸ ਅਫ਼ਸਰ ਮੁਕੇਸ਼ ਕੁਮਾਰ ਵੀ ਮੌਕੇ ਤੇ ਮੌਜੂਦ ਰਹੇ | ਖੇਡਾਂ ਦੇ ਪਹਿਲੇ ਦਿਨ ਲੜਕੀਆਂ ਦੀਆਂ ਮੇਜਰ ਗੇਮਾਂ ਅਤੇ ਲੜਕਿਆਂ ਦੀਆਂ ਅਥਲੈਟਿਕਸ ਹੋਈਆਂ | ਇਹਨਾਂ ਖੇਡਾਂ ਵਿਚ ਭਾਗ ਲੈਂਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਬਲੋਚਾਂ ਦੀ ਲੜਕੀਆਂ ਦੀ ਖੋ-ਖੋ ਦੀ ਟੀਮ ਨੇ ਬਲਾਕ ਜਲਾਲਾਬਾਦ -2 ਵੱਲੋਂ ਖੇਡਦੇ ਹੋਏ ਜ਼ਿਲੇ੍ਹ ਵਿਚੋਂ ਦੂਜਾ ਸਥਾਨ ਪ੍ਰਾਪਤ ਕਰਦੇ ਹੋਏ ਸਿਲਵਰ ਮੈਡਲ ਹਾਸਲ ਕੀਤਾ | ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਰਿੰਦਰ ਸਿੰਘ ਅਤੇ ਸੈਂਟਰ ਮੁੱਖ ਅਧਿਆਪਕ ਚੱਕ ਵੈਰੋ ਕੇ ਸ਼ਾਮ ਸਿੰਘ ਵੱਲੋਂ ਸਕੂਲ ਮੁਖੀ ਦਲੀਪ ਸਿੰਘ ਸੈਣੀ, ਟੀਮ ਇੰਚਾਰਜ ਬਲਵੀਰ ਸਿੰਘ, ਸਮੂਹ ਸਟਾਫ਼ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਬਲੋਚਾਂ ਅਤੇ ਸਮੂਹ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ | ਪਿੰਡ ਦੇ ਸਰਪੰਚ ਮਲਕੀਤ ਸਿੰਘ ਅਤੇ ਐੱਸ.ਐਮ.ਸੀ. ਚੇਅਰਮੈਨ ਬਲਜੀਤ ਸਿੰਘ ਵੱਲੋਂ ਸਕੂਲ ਮੁਖੀ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਗਈ | ਇਸ ਸਮੇਂ ਅਧਿਆਪਕ ਅਸ਼ੋਕ ਸਰਾਰੀ, ਜਸਵਿੰਦਰ ਸਿੰਘ ਕਾਠਗੜ੍ਹ, ਸਤਵਿੰਦਰ ਸੰਧੂ, ਹਰਜਿੰਦਰ ਸਿੰਘ ਸੂਰਘੁਰੀ, ਬਲਜੀਤ ਸਿੰਘ ਸੂਰ ਘੂਰੀ, ਅਮਰੀਕ ਸਿੰਘ ਸੂਰ ਘੂਰੀ, ਜਸਵਿੰਦਰ ਸਿੰਘ ਡਿੱਬੀਪੁਰਾ, ਰਾਜਵਿੰਦਰ ਸਿੰਘ ਸੂਰਘੂਰੀ, ਰਮਨ ਮਾਨ ਸੁਹੇਲੇ ਵਾਲਾ ਅਤੇ ਸਾਹਿਬ ਸਿੰਘ ਮੌਜੂਦ ਰਹੇ |