ਬੱਲੂਆਣਾ, 6 ਨਵੰਬਰ (ਜਸਮੇਲ ਸਿੰਘ ਢਿੱਲੋਂ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੱਧਰੀ ਖੇਡਾਂ ਪਿੰਡ ਧਰਾਂਗਵਾਲਾ ਵਿਖੇ ਕਰਵਾਈਆਂ ਜਾ ਰਹੀਆਂ | ਇਨ੍ਹਾਂ ਖੇਡਾਂ ਵਿਚ ਜ਼ਿਲ੍ਹੇ ਦੇ ਸਾਰੇ ਪ੍ਰਾਇਮਰੀ ਸਕੂਲਾਂ ਨੇ ਭਾਗ ਲਿਆ | ਸਰਕਾਰੀ ਪ੍ਰਾਇਮਰੀ ਸਕੂਲ ਸੀਤੋ ਗੰੁਨੋ੍ਹ ਦੀ ਹਾਕੀ ਦੀ ਟੀਮ ਨੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ | ਯਾਦ ਰਹੇ ਕਿ ਉਕਤ ਸਕੂਲ ਦੀ ਹਾਕੀ ਦੀ ਟੀਮ 2023 ਅਤੇ 2024 ਵਿਚ ਵੀ ਜ਼ਿਲ੍ਹੇ 'ਚੋਂ ਪਹਿਲੇ ਸਥਾਨ 'ਤੇ ਰਹੀ ਸੀ | ਲਗਾਤਾਰ ਤਿੰਨ ਸਾਲ ਜਿੱਤ ਕੇ ਝੰਡੇ ਗੱਡਣ 'ਤੇ ਸਕੂਲ ਮੁਖੀ ਰਤਨ ਭੂਸ਼ਨ ਨੇ ਹਾਕੀ ਦੀ ਟੀਮ ਦੇ ਇੰਚਾਰਜ ਬਨ੍ਹਵਾਰੀ ਲਾਲ ਅਤੇ ਸਮੂਹ ਟੀਮ ਨੂੰ ਵਧਾਈਆਂ ਦਿੰਦੇ ਹੋਏ ਦੱਸਿਆ ਕਿ ਹਾਕੀ ਦੀ ਇਹ ਟੀਮ ਪਿਛਲੇ ਦੋ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਸਟੇਟ ਖੇਡਣ ਲਈ ਜਾਵੇਗੀ |