18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

11 ਨਵੰਬਰ ਨੂੰ ਸੰਗਰੂਰ ਚੱਲੋ ਮੁਹਿੰਮ ਤਹਿਤ ਮੀਟਿੰਗ ਦਾ ਆਯੋਜਨ

ਅਜੀਤ ਡੈਸਕ 06-11-2025
ਫ਼ਾਜ਼ਿਲਕਾ, 5 ਨਵੰਬਰ (ਅਮਰਜੀਤ ਸ਼ਰਮਾ)-ਪੀ.ਐੱਸ. ਟੈਟ ਯੂਨੀਅਨ ਪੰਜਾਬ ਦੀ ਸਮੁੱਚੀ ਕਮੇਟੀ ਵਲੋਂ ਈ.ਟੀ.ਟੀ. ਅਤੇ ਬੀ.ਐੱਡ. ਪਾਸ ਉਮੀਦਵਾਰਾਂ ਨੂੰ 11 ਨਵੰਬਰ ਨੂੰ ਸੰਗਰੂਰ ਵਿਚ ਹੋਣ ਵਾਲੇ ਧਰਨੇ ਲਈ ਲਾਮਬੰਦ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਕੋਚਿੰਗ ਸੈਂਟਰਾਂ ਵਿਚ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ | ਸੂਬਾਈ ਪ੍ਰਧਾਨ ਰਾਹੁਲ ਕੰਬੋਜ ਨੇ ਦੱਸਿਆ ਕਿ ਯੂਨੀਅਨ ਲੰਬੇ ਸਮੇਂ ਤੋਂ ਪੀ.ਐੱਸ.ਟੈਟ ਪ੍ਰੀਖਿਆ ਦੀ ਨੋਟੀਫ਼ਿਕੇਸ਼ਨ ਜਾਰੀ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ, ਪਰ ਪੰਜਾਬ ਸਰਕਾਰ ਹੁਣ ਤੱਕ ਕੁੰਭਕਰਨ ਦੀ ਨੀਂਦ ਸੋ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਲਾਪਰਵਾਹੀ ਬੇਰੁਜ਼ਗਾਰ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਹੈ | ਯੂਨੀਅਨ ਨੇ ਸਾਰੇ ਈ.ਟੀ.ਟੀ. ਅਤੇ ਬੀ.ਐੱਡ. ਪਾਸ ਬੇਰੁਜ਼ਗਾਰ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੀ ਗਿਣਤੀ ਵਿਚ 11 ਨਵੰਬਰ ਨੂੰ ਸੰਗਰੂਰ ਪਹੁੰਚ ਕੇ ਧਰਨੇ ਵਿਚ ਸ਼ਾਮਲ ਹੋਣ, ਤਾਂ ਜੋ ਸਰਕਾਰ 'ਤੇ ਦਬਾਅ ਬਣਾਇਆ ਜਾ ਸਕੇ ਅਤੇ ਪੀ.ਐੱਸ. ਟੈਟ ਪ੍ਰੀਖਿਆ ਦੀ ਨੋਟੀਫ਼ਿਕੇਸ਼ਨ ਜਲਦ ਜਾਰੀ ਕੀਤੀ ਜਾਵੇ | ਧਰਨੇ ਵਿਚ ਸ਼ਾਮਲ ਹੋਣ ਲਈ ਨੌਜਵਾਨਾਂ ਨੇ ਵੀ ਯੂਨੀਅਨ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ |
ਪਿਛਲੀ ਖ਼ਬਰ ਕੇਂਦਰ ਸਰਕਾਰ ਪੰਜਾਬ ਨਾਲ ਸਿੱਖਿਆ ਦੇ ਖੇਤਰ 'ਚ ਵੀ ਧੱਕੇਸ਼ਾਹੀ ਕਰ ਰਹੀ ਹੈ-ਕੁਲਦੀਪ ਸ਼ੇਰਗੜ੍ਹ ਅਗਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ਵਿਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।