17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਸਵਾਗਤੀ ਗੇਟ 'ਤੇ ਲੱਗੀਆਂ ਪੱਥਰ ਦੀਆਂ ਟਾਇਲਾਂ ਡਿੱਗਣ ਲੱਗੀਆਂ

ਅਜੀਤ ਡੈਸਕ 06-11-2025
ਗੋਲੂ ਕਾ ਮੋੜ, 5 ਨਵੰਬਰ (ਸੁਰਿੰਦਰ ਸਿੰਘ ਪੁਪਨੇਜਾ)-ਸਥਾਨਕ ਕਸਬੇ ਦੇ ਗੁਰੂਹਰਸਹਾਏ ਨੂੰ ਜਾਂਦੇ ਰਸਤੇ 'ਤੇ ਪਿਛਲੀ ਸਰਕਾਰ ਵੇਲੇ ਬਣਾਏ ਗਏ ਸਵਾਗਤੀ ਗੇਟ ਨੂੰ ਹੁਣ ਤੱਕ ਮਸਾਂ 4-5 ਸਾਲ ਹੀ ਹੋਏ ਹਨ ਪਰ ਉਸ ਉੱਪਰ ਲੱਗੀਆਂ ਪੱਥਰ ਦੀਆ ਟਾਇਲਾਂ ਡਿੱਗਣ ਵੀ ਲੱਗ ਪਈਆਂ ਹਨ | ਬੀਤੇ ਕੱਲ੍ਹ ਦਿਨ ਸਮੇਂ ਡਿੱਗੀਆਂ ਕੁੱਝ ਟਾਇਲਾਂ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਟਾਇਲਾਂ ਦੇ ਡਿੱਗਣ ਨਾਲ ਦੁਕਾਨਦਾਰ ਦਾ ਪਿਆ ਸਮਾਨ ਟੁੱਟ ਗਿਆ ਹੈ | ਇਸ ਮੌਕੇ ਅੱਡੇ ਦੇ ਦੁਕਾਨਦਾਰਾਂ ਨੇ ਕਿਹਾ ਕਿ ਇਸ ਸਵਾਗਤੀ ਗੇਟ ਉੱਪਰ ਠੇਕੇਦਾਰ ਵਲੋਂ ਲਗਾਇਆ ਗਿਆ ਮੈਟੀਰੀਅਲ ਅੱਤ ਘਟੀਆ ਹੋਣ ਕਾਰਨ ਇੰਨੀਂ ਜਲਦੀ ਟਾਇਲਾਂ ਡਿੱਗਣ ਲੱਗ ਪਈਆਂ ਹਨ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਗੇਟ ਤੋਂ ਇਕ ਵਾਰ ਟਾਇਲਾਂ ਡਿਗ ਚੁੱਕੀਆਂ ਹਨ | ਅਗਰ ਇਹ ਟਾਇਲਾਂ ਡਿੱਗਣ ਦਾ ਸਿਲਸਿਲਾ ਇਸੇ ਤਰਾਂ ਜਾਰੀ ਰਿਹਾ ਤਾਂ ਇਸ ਨਾਲ ਕੋਈ ਵੱਡਾ ਹਾਦਸਾ ਜਾਂ ਜਾਨੀ ਨੁਕਸਾਨ ਵੀ ਹੋ ਸਕਦਾ ਹੈ | ਸਮੂਹ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਇਸ ਗੇਟ ਨੂੰ ਨਵੇਂ ਸਿਰ ਤੋਂ ਮੁਰੰਮਤ ਕਰਵਾ ਕੇ ਠੀਕ ਕੀਤਾ ਜਾਵੇ |
ਪਿਛਲੀ ਖ਼ਬਰ ਸਹਾਰਾ ਕਲੱਬ ਵਲੋਂ ਹਸਪਤਾਲਾਂ ਦੇ ਮਰੀਜ਼ਾਂ ਨੂੰ ਫਲ ਵੰਡੇ ਅਗਲੀ ਖ਼ਬਰ ਫ਼ਿਰੋਜ਼ਪੁਰ ਦੇ ਨਾਮੀ ਬਾਂਸਲ ਪਰਿਵਾਰ ਨੇ ਨਵਜਾਤ ਧੀ ਦੇ ਘਰ ਵਿਚ ਆਗਮਨ ਦੀ ਖ਼ੁਸ਼ੀ ਵਿਚ ਆਰਤੀ ਉਤਾਰੀ ਅਤੇ ਦੀਪਮਾਲਾ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।