02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਆਂਗਣਵਾੜੀ ਵਰਕਰ ਹੈਲਪਰ ਨੂੰ ਮਾਣ ਭੱਤਾ ਤੁਰੰਤ ਦਿੱਤਾ ਜਾਵੇ - ਸਰੋਜ ਛੱਪੜੀ ਵਾਲਾ

ਅਜੀਤ ਡੈਸਕ 02-09-2025
ਜਲਾਲਾਬਾਦ, 1 ਸਤੰਬਰ (ਹਰਪ੍ਰੀਤ ਸਿੰਘ ਪਰੂਥੀ)- ਆਲ ਇੰਡੀਆ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ (ਏਟਕ) ਦੇ ਸੂਬਾ ਪ੍ਰਧਾਨ ਸਰੋਜ ਛੱਪੜੀਂ ਵਾਲਾ ਨੇ ਪੈੱ੍ਰਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਆਂਗਣਵਾੜੀ ਵਰਕਰ ਹੈਲਪਰ ਨੂੰ ਬੀਤੇ 5 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਹੈ | ਅੱਜ ਸਾਰੇ ਪੰਜਾਬ ਵਿਚ ਹੜ੍ਹ ਆ ਗਿਆ ਹੈ ਜਿੱਥੇ ਜਿੱਥੇ ਪਾਣੀ ਆਇਆ ਹੈ ਉੱਥੇ ਵਰਕਰ ਹੈਲਪਰ ਵੱਧ ਪ੍ਰਭਾਵਿਤ ਹੋਏ ਹਨ ਕਿਉਂਕਿ ਬਹੁਤ ਘੱਟ ਤਨਖ਼ਾਹਾਂ ਵਿਚ ਕੰਮ ਕਰਦੇ ਹਨ ਪਰ ਪੰਜਾਬ ਸਰਕਾਰ ਪੰਜਾਬ ਦੇ ਹਾਲਾਤ ਜਾਣਦੇ ਹੋਏ ਵੀ ਵਰਕਰ ਹੈਲਪਰ ਨੂੰ ਤਨਖ਼ਾਹ ਨਹੀਂ ਦਿੱਤੀ | ਉਨ੍ਹਾਂ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਕਦੇ ਵੀ ਇਕੱਠਾ 11 ਹਜ਼ਾਰ ਨਹੀਂ ਮਿਲਿਆ | ਕਦੇ ਸਟੇਟ ਵਾਲੀ ਤਨਖ਼ਾਹ ਮਿਲਦੀ ਹੈ ਤੇ ਕਦੇ ਸੈਂਟਰ ਸਰਕਾਰ ਵਾਲੀ ਤਨਖ਼ਾਹ ਮਿਲਦੀ ਹੈ ਹੁਣ ਤਾਂ ਪੰਜ ਮਹੀਨਿਆਂ ਤੋਂ ਸੈਂਟਰ ਸਰਕਾਰ ਵਾਲੀ ਤਨਖ਼ਾਹ ਨਹੀਂ ਮਿਲੀ | ਲੋਕ ਔਖੇ ਹਾਲਾਤ ਵਿਚ ਗੁਜਰ ਕਰ ਰਹੇ ਹਨ, ਇਹੋ ਜਿਹੇ ਹਾਲਾਤ ਵਿਚ ਜੇ ਵਰਕਰ ਹੈਲਪਰ ਨੂੰ ਆਪਣੇ ਕਿਰਤ ਦੇ ਪੈਸੇ ਵੀ ਨਹੀਂ ਮਿਲਣਗੇ ਤਾਂ ਆਮ ਲੋਕ ਜੋ ਹੜ੍ਹ ਪੀੜਿਤ ਹਨ ਉਨ੍ਹਾਂ ਲਈ ਸਰਕਾਰ ਕੀ ਕਰੇਗੀ | ਉਨ੍ਹਾਂ ਕਿਹਾ ਕਿ ਮਹੀਨੇ ਦੀ ਸੱਤ ਤਰੀਕ ਤੱਕ ਸੈਂਟਰ ਸਰਕਾਰ ਦੀ ਤਨਖ਼ਾਹ ਨਾ ਮਿਲੀ ਤਾਂ ਆਂਗਣਵਾੜੀ ਵਰਕਰਾਂ ਹੈਲਪਰਾਂ ਐਮ. ਐਲ. ਏ. ਤੇ ਐਮ.ਪੀ. ਨੂੰ ਮੰਗ ਪੱਤਰ ਦੇਣਗੇ ਤੇ ਐਸ.ਡੀ.ਐਮ. ਦਫ਼ਤਰ ਤੇ ਡੀ. ਸੀ. ਦਫ਼ਤਰ ਸਾਹਮਣੇ ਧਰਨੇ ਲਾਏ ਜਾਣਗੇ |
ਪਿਛਲੀ ਖ਼ਬਰ ਮੈਡਮ ਖ਼ੁਸ਼ਬੂ ਸਵਨਾ ਹੜ੍ਹ ਪ੍ਰਭਾਵਿਤ ਪਿੰਡ ਸਾਬੂਆਣਾ ਪਹੁੰਚੇ <br/> ਅਗਲੀ ਖ਼ਬਰ 56ਵਾਂ ਸਾੲੀਂ ਬਾਬਾ ਬੁੱਲੇ ਸ਼ਾਹ ਯਾਦਗਾਰੀ ਦੋ ਰੋਜ਼ਾ ਸੱਭਿਆਚਾਰਕ ਮੇਲਾ 9 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।