04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਢਿੱਲੋਂ ਬਠਿੰਡੇ ਵਾਲਿਆਂ ਨੇ ਫ਼ਾਜ਼ਿਲਕਾ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਸੰਭਾਲਿਆ ਮੋਰਚਾ

ਅਜੀਤ ਡੈਸਕ 01-09-2025
ਫ਼ਾਜ਼ਿਲਕਾ, 31 ਅਗਸਤ (ਦਵਿੰਦਰ ਪਾਲ ਸਿੰਘ)-ਸਤਲੁਜ ਦਰਿਆ ਵਿਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਜਿੱਥੇ ਫ਼ਾਜ਼ਿਲਕਾ ਦੀ ਸਰਹੱਦ 'ਤੇ ਵਸੇ ਕਰੀਬ ਦੋ ਦਰਜਨ ਪਿੰਡ ਪੂਰੀ ਤਰ੍ਹਾਂ ਇਨ੍ਹਾਂ ਦੀ ਮਾਰ ਹੇਠ ਹਨ, ਉੱਥੇ ਹੀ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ, ਸਬਜ਼ੀਆਂ ਤੇ ਹਰਾ ਚਾਰਾ ਬਿਲਕੁਲ ਬਰਬਾਦ ਹੋ ਗਿਆ ਹੈ | ਲੋਕ ਘਰ ਤੋਂ ਬੇਘਰ ਹੋ ਗਏ ਹਨ ਤੇ ਅੱਜ ਵੀ ਅੱਧੇ ਤੋਂ ਜ਼ਿਆਦਾ ਪਿੰਡਾਂ ਅੰਦਰ ਲੋਕ ਆਪਣੇ ਘਰਾਂ ਵਿਚ ਫਸੇ ਹੋਏ ਹਨ | ਇਨ੍ਹਾਂ ਲੋਕਾਂ ਦੀ ਮਦਦ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੇ ਆਗੂ ਅੱਗੇ ਆ ਰਹੇ ਹਨ | ਘਰਾਂ ਵਿਚ ਫਸੇ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਤੱਕ ਰਾਸ਼ਨ ਪੁੱਜਦਾ ਕੀਤਾ ਜਾ ਰਿਹਾ ਹੈ | ਸੋਸ਼ਲ ਮੀਡੀਆ 'ਤੇ ਢਿੱਲੋਂ ਬਠਿੰਡੇ ਵਾਲੇ ਵਜੋਂ ਜਾਣੇ ਜਾਂਦੇ ਢਿੱਲੋਂ ਭਰਾਵਾਂ ਨੇ ਵੀ ਪਿੰਡ ਗਿਆਨਾ ਤਲਵੰਡੀ ਸਾਬੋਂ ਆਪਣੇ ਸਾਥੀਆਂ ਨਾਲ ਇੱਥੇ ਪੁੱਜ ਕੇ ਮੋਰਚਾ ਸਾਂਭ ਲਿਆ ਤੇ ਇਲਾਕੇ ਅੰਦਰ ਫਸੇ ਲੋਕਾਂ ਦੀ ਮਦਦ ਲਈ ਰਾਸ਼ਨ ਲਿਆਂਦਾ ਗਿਆ ਹੈ | ਜਾਣਕਾਰੀ ਦਿੰਦਿਆਂ ਮਨਦੀਪ ਸਿੰਘ ਢਿੱਲੋਂ ਗਿਆਨਾ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿਚ ਫਸੇ ਲੋਕਾਂ ਤੱਕ ਬੇੜੀ ਰਾਹੀ ਪਹੁੰਚ ਕਰਕੇ ਉਨ੍ਹਾਂ ਨੂੰ ਘਰ ਦਾ ਰਾਸ਼ਨ ਮੁਹੱਈਆ ਕਰਵਾ ਰਹੇ ਹਨ | ਉਨ੍ਹਾਂ ਕਿਹਾ ਕਿ ਉਹ ਬੇੜੀ ਰਾਹੀ ਅੰਦਰ ਤੱਕ ਗਏ ਹਨ ਅਤੇ ਉਨ੍ਹਾਂ ਨੇ ਲੋਕਾਂ ਤੋਂ ਜਾਣਿਆ ਹੈ, ਕਿ ਉਨ੍ਹਾਂ ਨੂੰ ਕੀ ਕੀ ਚੀਜ਼ ਦੀ ਲੋੜ ਹੈ | ਜੋ ਅੱਗੇ ਲਗਾਤਾਰ ਉਸੇ ਤਰ੍ਹਾਂ ਉਨ੍ਹਾਂ ਕੋਲ ਪੁੱਜਦੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਹਾਲਾਤ ਬਹੁਤ ਮਾੜੇ ਹਨ, ਫ਼ਸਲਾਂ ਤਾਂ ਤਬਾਹ ਹੋਈਆਂ ਹੀ ਹਨ, ਲੋਕ ਆਪਣੇ ਘਰਾਂ ਦੀਆਂ ਛੱਤਾਂ 'ਤੇ ਸਮਾਨ ਰੱਖ ਕੇ ਦਿਨ ਕੱਟ ਰਹੇ ਹਨ | ਇਸ ਮੌਕੇ ਮਨਦੀਪ ਸਿੰਘ ਢਿੱਲੋਂ ਤੋਂ ਇਲਾਵਾ ਉਨ੍ਹਾਂ ਦੀ ਟੀਮ ਵਿਚ ਪਾਲੀ ਸਿੱਧੂ, ਗੁਰਦੀਪ ਸਿੰਘ ਮਾਨ, ਸੰਦੀਪ ਢਿੱਲੋਂ, ਗੁਰਜੀਤ ਸਿੰਘ ਗਿੱਲ, ਰਮਨ ਸਰਪੰਚ ਪੈਂਚਾ ਵਾਲੀ, ਗੱਗੂ ਕੰਬੋਜ ਪੈਂਚਾ ਵਾਲੀ ਸੇਵਾ ਕਰ ਰਹੇ ਹਨ |
ਪਿਛਲੀ ਖ਼ਬਰ ਠਾਠ ਨਾਨਕਸਰ ਸ਼ੇਰ ਮੁਹੰਮਦ ਵਲੋਂ ਹੜ੍ਹ ਪੀੜਤਾਂ ਲਈ ਲੰਗਰ ਦੀ ਸੇਵਾ ਅਗਲੀ ਖ਼ਬਰ ਖ਼ੁਦ ਨਸ਼ਾ ਛੱਡਣ ਵਾਲਿਆਂ ਨੂੰ ਸਨਮਾਨਿਤ ਕਰੇਗੀ ਸ਼ਹੀਦ ਊਧਮ ਸਿੰਘ ਵੈੱਲਫੇਅਰ ਸੁਸਾਇਟੀ- ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।