ਬੱਲੂਆਣਾ, 31 ਅਗਸਤ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡਾਂ ਅੰਦਰ ਵੱਧ ਰਹੇ ਨਸ਼ਿਆਂ ਦੇ ਰੁਝਾਨ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਸ਼ਹੀਦ ਊਧਮ ਸਿੰਘ ਵੈੱਲਫੇਅਰ ਸੁਸਾਇਟੀ ਦੇ ਕਾਰਜਕਾਰੀ ਸੂਬਾ ਪ੍ਰਧਾਨ ਤੇਜਵੀਰ ਸਿੰਘ ਬਰਾੜ ਨੇ ਕਿਹਾ ਕਿ ਪਿੰਡਾਂ ਅੰਦਰ ਜੋ ਨੌਜਵਾਨ ਖ਼ੁਦ ਨਸ਼ਾ ਛੱਡੇਗਾ ਵੈੱਲਫੇਅਰ ਸੁਸਾਇਟੀ ਉਸ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰੇਗੀ | ਉਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਭਜਨ ਲਾਲ ਤੇ ਉਨ੍ਹਾਂ ਦੀ ਸੁਸਾਇਟੀ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੀ ਹੈ | ਉਹ ਚਾਹੁੰਦੀ ਹੈ ਕਿ ਪੂਰਾ ਬੱਲੂਆਣਾ ਹਲਕਾ ਨਸ਼ਾ ਰਹਿਤ ਹੋਵੇ | ਇਸ ਲਈ ਹੀ ਸੁਸਾਇਟੀ ਵਲੋਂ ਨੌਜਵਾਨਾਂ ਨੂੰ ਨਸ਼ਾ ਰਹਿਤ ਰੱਖਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ |