ਜਲਾਲਾਬਾਦ, 31 ਅਗਸਤ (ਕਰਨ ਚੁਚਰਾ)-ਗਾਂਧੀ ਨਗਰ ਵਿਖੇ ਪਰਸਵਾਰਥ ਸਭਾ ਵਲੋਂ ਚਲਾਈ ਜਾ ਰਹੀ ਡਿਸਪੈਂਸਰੀ 'ਚ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਡਾ. ਰਾਜੀਵ ਮਿੱਢਾ ਨੇ ਮਰੀਜ਼ਾਂ ਦੀ ਜਾਂਚ ਕੀਤੀ ਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਉਪਲਬਧ ਕਰਵਾਈਆਂ | ਸਭਾ ਦੇ ਅਹੁਦੇਦਾਰ ਸੁਰੇਸ਼ ਚੌਹਾਨ ਨੇ ਦੱਸਿਆ ਕਿ 63 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਸਾਰਿਆ ਨੂੰ ਲੋੜ ਅਨੁਸਾਰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਪਰਸਵਾਰਥ ਸਭਾ ਦੇ ਪ੍ਰਧਾਨ ਅਨਿਲ ਦੀਪ ਨਾਗਪਾਲ, ਪ੍ਰਧਾਨ ਵਿਜੇ ਬਾਘਲਾ, ਉਪ ਪ੍ਰਧਾਨ ਗੁਰਚਰਨ ਕਮੀਰਿਆ, ਖ਼ਜ਼ਾਨਚੀ ਸੁਰੇਸ਼ ਚੌਹਾਨ, ਇੰਦਰਜੀਤ ਸਿੰਘ ਬੱਬਰ ਬਿੱਟੂ, ਮੈਡਮ ਰਮਨ, ਰੌਬਿਨ ਵਾਟਸ, ਰਮੇਸ਼ ਰਾਠੀ ਤੇ ਮਾਨਿਕ ਚੌਹਾਨ ਆਦਿ ਹਾਜ਼ਰ ਸਨ |