06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਅਬੋਹਰ ਇਲਾਕੇ 'ਚ ਦਿਨ ਰਾਤ ਪਏ ਭਾਰੀ ਮੀਂਹ ਨੇ ਫੇਰ ਹੜ੍ਹ ਲਿਆਂਦਾ

ਅਜੀਤ ਡੈਸਕ 01-09-2025
ਅਬੋਹਰ, 31 ਅਗਸਤ (ਸੁਖਜੀਤ ਸਿੰਘ ਬਰਾੜ)-ਅਬੋਹਰ ਇਲਾਕੇ 'ਚ ਬੀਤੀ ਸ਼ਾਮ 'ਤੇ ਰਾਤ ਨੂੰ ਪਏ ਭਾਰੀ ਮੀਂਹ ਨਾਲ ਇਕ ਵਾਰ ਫਿਰ ਤੋਂ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਹੈ | ਇਲਾਕੇ ਦੇ ਪਿੰਡ ਦੀਵਾਨਾ ਖੇੜਾ ਦੇ ਸਰਪੰਚ ਸੁਨੀਲ ਕੁਮਾਰ ਸੋਨੂੰ, ਗੁਰਸਾਹਿਬ ਸਿੰਘ ਦਲਮੀਰ ਖੇੜਾ, ਹਰਗੋਬਿੰਦ ਸਿੰਘ ਪੱਟੀ ਬਿੱਲਾ, ਤਿਰਲੋਚਣ ਸਿੰਘ ਬਜਾਜ ਖੂਈਆਂ ਸਰਵਰ, ਪ੍ਰੇਮ ਕੁਮਾਰ ਕੰਬੋਜ, ਆਤਮਾ ਰਾਮ ਆਦਿ ਕਿਸਾਨਾਂ ਨੇ ਆਪਣਾ ਦਰਦ ਸੁਣਾਉਂਦਿਆਂ ਦੱਸਿਆ ਕਿ ਹਾਲੇ ਤਾਂ ਉਹ ਇਕ ਅਗਸਤ ਨੂੰ ਇਲਾਕੇ ਦੇ ਪਿੰਡ ਖੂਈਆਂ ਸਰਵਰ, ਦੀਵਾਨ ਖੇੜਾ, ਸੱਪਾਂ ਵਾਲੀ, ਪੱਟੀ ਬਿੱਲਾ, ਦਲਮੀਰ ਖੇੜਾ, ਸੈਦਾਂ ਵਾਲੀ, ਖੂਈ ਖੇੜਾ ਰੁਕਨਪੁਰਾ, ਢੀਗਾਂਵਾਲੀ, ਢਾਣੀ ਮਾਡਲਾਂ ਆਦਿ ਦਰਜਨਾਂ ਪਿੰਡਾਂ ਦੇ ਵਸਨੀਕ ਹੀ ਹੜ੍ਹਾਂ ਦੀ ਮਾਰ ਝੱਲ ਰਹੇ ਹਨ | ਕਿਉਂਕਿ ਇਕ ਅਗਸਤ ਨੂੰ ਆਏ ਹੜ੍ਹਾਂ ਨਾਲ ਇਲਾਕੇ ਦੇ ਦਰਜਨਾਂ ਪਿੰਡਾਂ 'ਚ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਸਨ | ਕਿੰਨੂ ਮਾਲਟੇ ਦੇ ਬਾਗ਼ਾਂ 'ਚ 4-4 ਫੁੱਟ ਪਾਣੀ ਭਰ ਗਿਆ ਸੀ | ਸੈਂਕੜੇ ਮਜ਼ਦੂਰਾਂ ਤੇ ਆਮ ਲੋਕਾਂ ਦੇ ਮਕਾਨ ਢਹਿ ਢੇਰੀ ਹੋ ਗਏ ਸਨ | ਪਰ ਬੀਤੀ ਸ਼ਾਮ 'ਤੇ ਰਾਤ ਨੂੰ ਆਏ ਭਾਰੀ ਮੀਂਹ ਨੇ ਫਿਰ ਤੋਂ ਇਲਾਕੇ ਦੇ ਪਿੰਡਾਂ 'ਚ ਹੜ੍ਹ ਲਿਆਏ ਹਨ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਇਲਾਕੇ 'ਚ ਵੀ ਰਾਤ ਕਾਰਜ ਸ਼ੁਰੂ ਕੀਤੇ ਜਾਣ | ਅਬੋਹਰ ਸ਼ਹਿਰ ਦੇ ਤਹਿਸੀਲ ਕੰਪਲੈਕਸ ਸਮੇਤ ਕਈ ਨੀਵੀਂਆਂ ਥਾਵਾਂ 'ਤੇ ਬਹੁਤ ਜ਼ਿਆਦਾ ਪਾਣੀ ਭਰ ਗਿਆ ਹੈ |
ਪਿਛਲੀ ਖ਼ਬਰ ਕੌਮਾਂਤਰੀ ਸਰਹੱਦ ਤੱਕ ਪਹੁੰਚ ਕੇ ਜ਼ਿਲ੍ਹਾ ਪ੍ਰਸ਼ਾਸਨ ਕਰ ਰਿਹਾ ਹੈ ਰਾਹਤ ਕਾਰਜ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।