ਮੰਡੀ ਲਾਧੂਕਾ, 20 ਜੁਲਾਈ (ਰਾਕੇਸ਼ ਛਾਬੜਾ)-ਮੰਡੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਆਸ ਪੂਜਾ ਉਤਸਵ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕਰਨ ਵਾਲੇ 10 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਸਕੂਲ ਵਿਚ ਕਰਵਾਏ ਪ੍ਰੋਗਰਾਮ ਦੌਰਾਨ ਮਾਸਟਰ ਰਣਜੀਤ ਸਿੰਘ, ਅਮਨਦੀਪ ਵਰਮਾ, ਸ਼੍ਰੀ ਆਕਾਸ਼ਦੀਪ, ਮਨੀਸ਼ ਕੁਮਾਰ, ਮੈਡਮ ਸੁਨੈਨਾ, ਮੈਡਮ ਸੁਸ਼ਮਾ, ਮੈਡਮ ਸੈਫੀ ਛਾਬੜਾ, ਸੁਮਨ ਰਾਣੀ, ਮੈਡਮ ਅੰਜੂ ਬਾਲਾ ਤੇ ਮੈਡਮ ਸੋਫੀਆ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਸੁਰਿੰਦਰ ਕੁਮਾਰ, ਕਪਿਲ ਸ਼ਰਮਾ, ਡਾ ਮੁਨੀਸ਼ ਖੂੰਗਰ, ਅਸ਼ੋਕ ਕਾਲੜਾ, ਰਜਿੰਦਰ ਕੁਮਾਰ, ਮੈਡਮ ਵਨੀਤਾ ਕਟਾਰੀਆ, ਪ੍ਰਵੀਨ ਕੰਬੋਜ, ਰਾਜੇਸ਼ ਸਚਦੇਵਾ, ਹਰਨਾਮ ਚੰਦ, ਨਰਿੰਦਰ ਪਾਲ ਸਿੰਘ, ਦਰਸ਼ਨ ਸਿੰਘ ਤਨੇਜਾ, ਰਾਜਪ੍ਰੀਤ ਸਿੰਘ ਅਤੇ ਨਰੇਸ਼ ਵਰਮਾ ਆਦਿ ਹਾਜ਼ਰ ਸਨ |