24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਬੰਬੇ ਇੰਸਟੀਚਿਊਟ ਵਿਖੇ ਮਹਿਲਾ ਸਿੱਖਿਆ ਦੇ ਸੰਦੇਸ਼ ਨਾਲ ਤੀਆਂ ਦਾ ਸਮਾਗਮ ਕਰਵਾਇਆ

ਅਜੀਤ ਡੈਸਕ 20-07-2025
ਅਬੋਹਰ, 19 ਜੁਲਾਈ (ਵਿਵੇਕ ਹੂੜੀਆ)-ਬੰਬੇ ਇੰਸਟੀਚਿਊਟ ਵਿਖੇ ਮਹਿਲਾ ਸਿੱਖਿਆ ਦੇ ਸੰਦੇਸ਼ ਨਾਲ ਤੀਆਂ ਦਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪੁਲਿਸ ਸਟੇਸ਼ਨ ਸਿਟੀ 1 ਤੋਂ ਸਬ ਇੰਸਪੈਕਟਰ ਰਜਨੀ ਬਾਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਲੜਕੀਆਂ ਨੂੰ ਚੰਗੀ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਰਜਨੀ ਬਾਲਾ ਨੇ ਕਿਹਾ ਕਿ ਜ਼ਿੰਦਗੀ ਅਤੇ ਸੰਘਰਸ਼ ਦੋਵੇਂ ਨਾਲ-ਨਾਲ ਚੱਲਦੇ ਹਨ | ਇਸ ਲਈ ਕਿਸੇ ਵੀ ਸਥਿਤੀ ਵਿਚ ਘਬਰਾਉਣਾ ਨਹੀਂ ਚਾਹੀਦਾ | ਉਨ੍ਹਾਂ ਕਿਹਾ ਕਿ ਹਰ ਕੋਈ ਲੜਕੀਆਂ ਨੂੰ ਤਾਅਨੇ ਮਾਰਦਾ ਰਹਿੰਦਾ ਹੈ, ਭਾਵੇਂ ਉਹ ਆਪਣੀ ਹੋਵੇ ਜਾਂ ਪਰਾਇਆ, ਪਰ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੀਦਾ, ਆਪਣਾ ਟੀਚਾ ਮਿੱਥ ਕੇ ਉਸ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ | ਇਸ ਮੌਕੇ ਬੰਬੇ ਇੰਸਟੀਚਿਊਟ ਦੇ ਡਾਇਰੈਕਟਰ ਗਗਨ ਚੁੱਘ ਨੇ ਲੜਕੀਆਂ ਨੂੰ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਸਿੱਖਿਆ ਪ੍ਰਾਪਤ ਕਰਨ ਲਈ ਅੱਗੇ ਵਧਣ ਅਸੀਂ ਤੁਹਾਡੇ ਨਾਲ ਹਾਂ | ਅਸੀਂ ਤੁਹਾਡੀ ਸਿੱਖਿਆ ਵਿਚ ਪੂਰੀ ਮਦਦ ਕਰਾਂਗੇ | ਇਸ ਮੌਕੇ ਲੜਕੀਆਂ ਨੇ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਅਤੇ ਸਾਰਿਆਂ ਨੂੰ ਆਪਣਾ ਸੁਪਨਾ ਦੱਸਿਆ | ਇਸ ਮੌਕੇ ਸਾਰੀਆਂ ਬੱਚੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ | ਇਸ ਮੌਕੇ ਹਵਲਦਾਰ ਜੈਨ ਗੁਜਰਾਲ, ਅਰਸ਼ਦੀਪ ਕੌਰ, ਚਾਂਦਨੀ, ਸ਼ਕੁੰਤਲਾ ਅਤੇ ਸੁਨੀਲ ਕਾਲੜਾ ਵੀ ਮੌਜੂਦ ਸਨ |
ਪਿਛਲੀ ਖ਼ਬਰ ਜੰਡਵਾਲਾ ਹਨਵੰਤਾ ਦੇ ਨੌਜਵਾਨਾਂ ਵਲੋਂ ਖੇਡ ਗਰਾਊਾਡ ਪਾਸ ਹੋਣ 'ਤੇ ਅਰੁਣ ਨਾਰੰਗ ਦਾ ਧੰਨਵਾਦ ਅਗਲੀ ਖ਼ਬਰ ਵਿਧਾਇਕ ਬੱਲੂਆਣਾ ਨੇ ਪਿੰਡ ਰਾਏਪੁਰ, ਢਾਣੀ ਮਾਡਲਾਂ ਢਾਣੀ ਨਾਇਆ ਵਾਲੀ ਦੇ ਵਾਸੀਆਂ ਨਸ਼ਿਆਂ ਖ਼ਿਲਾਫ਼ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।