ਫ਼ਾਜ਼ਿਲਕਾ, 18 ਜੁਲਾਈ (ਦਵਿੰਦਰ ਪਾਲ ਸਿੰਘ)-ਸਥਾਨਕ ਲਾਲਾ ਸਰਨ ਦਾਸ ਬੂਟਾ ਰਾਮ ਅਗਰਵਾਲ ਸਰਵ ਹਿਤਕਾਰੀ ਵਿੱਦਿਆ ਮੰਦਰ ਦੇ ਵਿਦਿਆਰਥੀ ਯਸ਼ ਸਿੰਘ ਚੌਹਾਨ ਨੂੰ ਐਨ.ਸੀ.ਸੀ. 25 ਪੰਜਾਬ ਬਟਾਲੀਅਨ ਅਬੋਹਰ ਵਲੋਂ ਟੀ.ਐੱਸ.ਸੀ. ਕੈਂਪ ਲਈ ਚੁਣਿਆ ਗਿਆ | ਸਕੂਲ ਪਿ੍ੰਸੀਪਲ ਸ਼੍ਰੀਮਤੀ ਮਧੂ ਸ਼ਰਮਾ ਤੇ ਸਕੂਲ ਐਨ.ਸੀ.ਸੀ. ਮੁਖੀ ਵਾਸੂ ਦੇਵ ਸ਼ਰਮਾ ਨੇ ਦੱਸਿਆ ਕਿ ਕੈਂਪ 'ਚ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਤੋਂ ਚੁਣੇ ਗਏ ਵਿਦਿਆਰਥੀ ਸਿਖਲਾਈ ਲੈ ਰਹੇ ਹਨ | ਕੈਂਪ ਲਈ ਚੋਣ ਬਹੁਤ ਹੀ ਸਖ਼ਤ ਚੋਣ ਪ੍ਰਕਿਰਿਆ ਤੋਂ ਬਾਅਦ ਕੀਤੀ ਜਾਂਦੀ ਹੈ | ਵਿਦਿਆਰਥੀ ਯਸ਼ ਚੌਹਾਨ ਨੇ ਆਪਣੀ ਯੋਗਤਾ ਸਾਬਤ ਕੀਤੀ ਤੇ ਕੈਂਪ ਵਿਚ ਜਗਾ ਪ੍ਰਾਪਤ ਕੀਤੀ ਤੇ ਇਸ ਸਮੇਂ ਯਸ਼ ਚੌਹਾਨ ਰੋਪੜ 'ਚ ਸਿਖਲਾਈ ਲੈ ਰਿਹਾ ਹੈ | ਸੂਬੇਦਾਰ ਰਣਜੀਤ ਸਿੰਘ ਤੇ 25 ਪੰਜਾਬ ਬਟਾਲੀਅਨ ਦੇ ਸਤਪਾਲ ਸਿੰਘ ਨੇ ਦੱਸਿਆ ਕਿ ਯਸ਼ ਚੌਹਾਨ ਪਹਿਲਾਂ ਹੀ ਲੁਧਿਆਣਾ ਵਿਚ ਆਯੋਜਿਤ ਕੈਂਪ 'ਚ ਸਿਖਲਾਈ ਪ੍ਰਾਪਤ ਕਰ ਚੁੱਕਾ ਹੈ ਤੇ ਹੁਣ ਰੋਪੜ ਵਿਚ ਹੋਰ ਸਿਖਲਾਈ ਪ੍ਰਾਪਤ ਕਰ ਰਿਹਾ ਹੈ | ਕੈਂਪ ਵਿਚ ਬੱਚੇ ਕਈ ਤਰ੍ਹਾਂ ਦੀਆਂ ਸਿਖਲਾਈ ਪ੍ਰਾਪਤ ਕਰਦੇ ਹਨ | ਪਿ੍ੰਸੀਪਲ ਸ਼੍ਰੀਮਤੀ ਮਧੂ ਸ਼ਰਮਾ ਨੇ ਵਿਦਿਆਰਥੀ ਯਸ਼ ਚੌਹਾਨ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ |