ਜਲਾਲਾਬਾਦ, 18 ਜੁਲਾਈ (ਹਰਪ੍ਰੀਤ ਸਿੰਘ ਪਰੂਥੀ/ਜਤਿੰਦਰ ਪਾਲ ਸਿੰਘ)-ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਵਲੋਂ ਏ.ਟੀ.ਐਮ. ਬਦਲ ਕੇ 1 ਲੱਖ 40 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ 2 ਵਿਅਕਤੀਆਂ ਦੇ ਵਿਰੁੱਧ ਪਰਚਾ ਦਰਜ ਕਰਕੇ ਗਿ੍ਫ਼ਤਾਰ ਕੀਤਾ ਗਿਆ ਹੈ | ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਐੱਚ.ਸੀ. ਸਤਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਤਿੰਦਰ ਕੁਮਾਰ ਪੁੱਤਰ ਨਰੇਸ਼ ਚੰਦਰ ਵਾਸੀ ਪਿੰਡ ਰੋਸ਼ਨਬਾਦ ਥਾਣਾ ਸ਼ਮਸ਼ਾਬਾਦ ਜ਼ਿਲ੍ਹਾ ਫਰੂਖਾਬਾਦ ਉੱਤਰ ਪ੍ਰਦੇਸ਼ ਹਾਲ ਆਬਾਦ ਪਿੰਡ ਪੀਰ ਬਖ਼ਸ਼ ਚੌਹਾਨ (ਜੀ.ਐਮ.ਭੱਠਾ) ਵਲੋਂ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਕ੍ਰਿਸ਼ਨ ਸਿੰਘ ਪੁੱਤਰ ਸ਼ੀਸ਼ੁ ਰਾਮ ਵਾਸੀ ਪਿੰਡ ਮਕਸੂਦ ਪੂਰ ਤਹਿਸੀਲ ਹਾਂਸੀ ਜ਼ਿਲ੍ਹਾ ਹਿਸਾਰ ਹਰਿਆਣਾ ਤੇ ਨਰੇਸ਼ ਕੁਮਾਰ ਪੁੱਤਰ ਬਲਵੀਰ ਸਿੰਘ ਵਾਸੀ ਬੂਟਾ ਬਸਤੀ ਥਾਣੀ ਜੀਂਦ ਹਰਿਆਣਾ ਨੇ ਉਸ ਦੇ ਏ.ਟੀ.ਐਮ. ਦੀ ਬਦਲੀ ਕਰਕੇ 1 ਲੱਖ 40 ਹਜ਼ਾਰ ਰੁਪਏ ਕਢਵਾ ਕੇ ਢੱਗੀ ਮਾਰੀ ਹੈ | ਜਿਸ 'ਤੇ ਥਾਣਾ ਸਿਟੀ ਪੁਲਿਸ ਜਲਾਲਾਬਾਦ ਵਲੋਂ ਕ੍ਰਿਸ਼ਨ ਤੇ ਨਰੇਸ਼ ਕੁਮਾਰ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਵਲੋਂ ਇਨ੍ਹਾਂ ਦੋਸ਼ੀਆਂ ਵਿਅਕਤੀਆਂ ਨੂੰ ਕਾਬੂ ਕਰਨ ਉਪਰੰਤ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |