ਜਲਾਲਾਬਾਦ, 18 ਜੁਲਾਈ (ਹਰਪ੍ਰੀਤ ਸਿੰਘ ਪਰੂਥੀ/ਜਤਿੰਦਰ ਪਾਲ ਸਿੰਘ)-ਥਾਣਾ ਵੈਰੋਕੇ ਦੀ ਪੁਲਿਸ ਵਲੋਂ ਪਿੰਡ ਪਾਲੀਵਾਲਾ ਵਿਖੇ ਛਾਪੇਮਾਰੀ ਕਰਕੇ 200 ਲੀਟਰ ਲਾਹਣ ਸਮੇਤ ਇੱਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸਵਾਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਸੁਰਿੰਦਰ ਸਿੰਘ ਉਰਫ਼ ਪੰਮਾ ਪੁੱਤਰ ਪ੍ਰੀਤਮ ਸਿੰਘ ਵਾਸੀ ਪਾਲੀਵਾਲਾ ਆਪਣੇ ਘਰ 'ਚ ਲਾਹਣ ਪਾ ਕੇ ਨਾਜਾਇਜ਼ ਸ਼ਰਾਬ ਕੱਢਣ ਦਾ ਆਦੀ ਹੈ ਅਤੇ ਜੇਕਰ ਹੁਣੇ ਛਾਪੇਮਾਰੀ ਕੀਤੀ ਜਾਵੇ ਤਾਂ ਰੰਗੇ ਹੱਥੀ ਕਾਬੂ ਆ ਸਕਦਾ ਹੈ | ਜਿਸ 'ਤੇ ਪੁਲਿਸ ਪਾਰਟੀ ਨੇ ਛਾਪੇਮਾਰੀ ਕਰਕੇ 200 ਲੀਟਰ ਲਾਹਣ ਸਮੇਤ ਸੁਰਿੰਦਰ ਸਿੰਘ ਉਰਫ਼ ਪੰਮਾ ਪੁੱਤਰ ਪ੍ਰੀਤਮ ਸਿੰਘ ਵਾਸੀ ਪਾਲੀਵਾਲਾ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ ਦੇ ਖ਼ਿਲਾਫ਼ ਥਾਣਾ ਵੈਰੋਕੇ ਵਿਖੇ ਆਬਕਾਰੀ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ |