06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਮੈਣੀ ਕਾਲੋਨੀ ਜਲਾਲਾਬਾਦ ਦੀ ਡਿਵੈਲਪਮੈਂਟ ਕਮੇਟੀ ਨੇ ਮੁਹੱਲੇ 'ਚ ਵਿਕਾਸ ਕੰਮ ਕਰਵਾਉਣ ਦੀ ਹਲਕਾ ਵਿਧਾਇਕ ਤੋਂ ਕੀਤੀ ਮੰਗ

ਅਜੀਤ ਡੈਸਕ 18-07-2025
ਜਲਾਲਾਬਾਦ, 17 ਜੁਲਾਈ (ਜਤਿੰਦਰ ਪਾਲ ਸਿੰਘ)-ਸਥਾਨਕ ਮੈਣੀ ਕਾਲੋਨੀ 'ਚ ਬੀਤੇ ਦਿਨ ਡਿਵੈਲਪਮੈਂਟ ਕਮੇਟੀ ਦੀ ਹਫ਼ਤਾਵਾਰੀ ਮੀਟਿੰਗ ਪ੍ਰਧਾਨ ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਸਭ ਤੋਂ ਪਹਿਲਾਂ ਨਵੇਂ ਮੈਂਬਰ ਸ਼ਾਮਲ ਕੀਤੇ ਗਏ | ਇਸ ਦੌਰਾਨ ਕਮੇਟੀ ਮੈਂਬਰਾਂ ਵਲੋਂ ਨਸ਼ੇ ਵਿਰੁੱਧ ਮੁਹਿੰਮ ਤੇ ਮੁਹੱਲੇ ਦੀਆਂ ਗਲੀਆਂ ਦੇ ਬਾਹਰ ਗਲੀ ਨੰਬਰ ਦੇ ਬੋਰਡ ਲਾਉਣ ਤੋਂ ਇਲਾਵਾ ਅਤੇ ਮੁਹੱਲੇ 'ਚ ਹੋਰ ਜਾਗਰੂਕ ਕਰਨ ਲਈ ਅਲੱਗ ਅਲੱਗ ਬੋਰਡ ਲਗਵਾਉਣ ਦਾ ਫ਼ੈਸਲਾ ਲਿਆ ਤੇ ਤੁਰੰਤ ਹੀ ਕੰਮ ਵੀ ਸ਼ੁਰੂ ਕਰਵਾਇਆ ਗਿਆ | ਕਮੇਟੀ ਮੈਂਬਰਾਂ ਨੇ ਕਿਹਾ ਕਿ ਕਮੇਟੀ ਮੈਂਬਰ ਤਨ, ਮਨ, ਧਨ ਨਾਲ ਮਹੱਲੇ ਨੂੰ ਸੁੰਦਰ ਬਣਾਉਣ ਵਿਚ ਲੱਗੇ ਹੋਏ ਹਨ ਪਰ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਮਹੱਲੇ ਵਾਸੀਆਂ ਦੀ ਸਾਰ ਨਹੀਂ ਲੈ ਰਹੀ ਤੇ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਮਹੱਲਾ ਵਾਸੀਆਂ ਨੂੰ ਨਹੀਂ ਮਿਲ ਰਹੀ ਤੇ ਮੁਹੱਲਾ ਵਾਸੀ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਹਨ¢ ਉਨ੍ਹਾਂ ਕਿਹਾ ਇਕ ਪਾਸੇ ਪਿੰਡਾਂ ਤੇ ਸ਼ਹਿਰ 'ਚ ਪਿਛਲੇ ਲੰਬੇ ਸਮੇਂ ਚ ਵਿਕਾਸ ਦੇ ਕੰਮ ਹੋਏ ਪਰ ਇਸ ਕਾਲੋਨੀ 'ਚ ਕੋਈ ਵੀ ਲੀਡਰ ਆਉਂਦਾ ਅਤੇ ਝੂਠੇ ਲਾਰੇ ਲਗਾ ਕੇ ਚਲੇ ਜਾਂਦੇ ਹਨ | ਉਨ੍ਹਾਂ ਨੇ ਮੌਜੂਦਾ ਵਿਧਾਇਕ ਗੋਲਡੀ ਕੰਬੋਜ ਨੂੰ ਜਲਦ ਮਹੱਲੇ ਦਾ ਵਿਕਾਸ ਕਰਾਉਣ ਦੀ ਅਪੀਲ ਕੀਤੀ | ਇਸ ਮੌਕੇ ਵਿਮਲ ਭਠੇਜਾ, ਰਾਜ ਚੌਹਾਨ, ਪ੍ਰਸ਼ੋਤਮ ਮਿੱਡਾ, ਰਵਿੰਦਰ ਕੁਮਾਰ, ਜਤਿੰਦਰ ਸਿੰਘ, ਡਾਕਟਰ ਰਵੀ ਕੁਮਾਰ, ਸੰਦੇਸ਼ ਕੁਮਾਰ, ਕਸ਼ਮੀਰ ਸਿੰਘ, ਰਜੇਸ਼ ਕੁਮਾਰ, ਭੰਡਾਰੀ, ਡਾਕਟਰ ਬਲਵਿੰਦਰ ਸਿੰਘ, ਹਰਭਜਨ ਲਾਲ, ਮੋਨੂੰ ਵਰਮਾ, ਬੌਬੀ ਮਿੱਡਾ, ਕਾਲੀ ਸਹਿਗਲ, ਨਰੇਸ਼ ਕੁਮਾਰ, ਸੰਦੇਸ਼ ਕੁਮਾਰ, ਰਜੇਸ਼ ਸ਼ਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਅਰਬਨ ਅਬੋਹਰ ਦੇ ਫ਼ੀਲਡ ਸਟਾਫ਼ ਦੀ ਵੱਖ-ਵੱਖ ਸਿਹਤ ਸੇਵਾਵਾਂ ਸੰਬੰਧੀ ਕੀਤੀ ਮੀਟਿੰਗ ਅਗਲੀ ਖ਼ਬਰ ਸਖੀ ਵਨ ਸਟਾਪ ਸੈਂਟਰ ਤਹਿਤ ਜਾਗਰੂਕਤਾ ਪ੍ਰੋਗਰਾਮ ਤੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦੇ ਫਾਰਮ ਭਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।