ਜਲਾਲਾਬਾਦ, 17 ਜੁਲਾਈ (ਕਰਨ ਚੁਚਰਾ)-ਸ੍ਰੀ ਮਹਾਂਕਾਲੀ ਮੰਦਰ ਜਲਾਲਾਬਾਦ ਵਲੋਂ ਮਾਤਾ ਕੁਸ਼ੱਲਿਆ ਦੇਵੀ ਜੀ ਦਾ ਜਨਮ ਦਿਨ ਧੂਮ-ਧਾਮ ਨਾਲ ਮਨਾਇਆ | ਮੰਦਰ ਵਲੋਂ ਸਵੇਰੇ 10 ਵਜੇ ਮਾਤਾ ਕੁਸ਼ੱਲਿਆ ਦੇਵੀ ਦੀ ਸਮਾਧ 'ਤੇ ਝੰਡਾ ਝੜਾਉਂਦੇ ਹੋਏ ਇਸ ਉਤਸਵ ਦੀ ਸ਼ੁਰੂਆਤ ਕੀਤੀ ਗਈ | ਉਪਰੰਤ ਪੰਜਾਬ ਦੇ ਪ੍ਰਸਿੱਧ ਗਾਇਕ ਲਵਿਸ਼ ਲਵ ਅੰਮਿ੍ਤਸਰ ਵਾਲਿਆਂ ਵਲੋਂ ਰਾਮ ਨੂੰ ਵਿਸ਼ਾਲ ਜਾਗਰਣ 'ਚ ਪੁੱਜੀਆਂ ਸੰਗਤਾਂ ਨੂੰ ਮਾਤਾ ਰਾਣੀ ਦੇ ਚਰਨਾਂ ਨਾਲ ਜੋੜਿਆ | ਇਸ ਮੌਕੇ ਉਨ੍ਹਾਂ ਆਪਣੇ ਚਰਚਿਤ ਭਜਨਾਂ ਨਾਲ ਆਈਆਂ ਸੰਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ | ਜਾਗਰਨ ਖ਼ਤਮ ਹੋਣ ਉਪਰੰਤ ਮੰਦਿਰ ਵਲੋਂ ਕੰਜਕ ਪੂਜਣ ਕਰਦੇ ਹੋਏ 31 ਕੰਜਕਾ ਦੀ ਪੂਜਾ ਕੀਤੀ ਗਈ | ਇਸ ਮੌਕੇ ਮੰਦਿਰ ਸ੍ਰੀ ਮਹਾਂਕਾਲੀ ਦੇ ਪੰਡਿਤ ਸ੍ਰੀ ਅਭੈ ਸ਼ਾਸਤਰੀ, ਚੇਅਰਮੈਨ ਰੱਜਤ ਮਾੋਗਾ, ਪ੍ਰਧਾਨ ਦਵਾਰਕਾ ਦਾਸ (ਦੀਪਕ ਮਿੱਡਾ), ਵਾਈਸ ਪ੍ਰਧਾਨ ਰੋਹਿਤ ਗਾਬਾ, ਜਨਰਲ ਸਕੱਤਰ ਵਿਪਨ ਵਾਟਸ, ਖ਼ਜ਼ਾਨਚੀ ਵਿਕਾਸ ਦੀਪ ਠਠਈ, ਵਾਈਸ ਸਕੱਤਰ ਸ਼ਿਵਮ ਲੂਣਾ (ਰੋਮੀ) ਤੇ ਵਿਵਸਥਾ ਇੰਚਾਰਜ ਮੁਕੇਸ਼ ਡੂਮੜਾ (ਮਿੰਕਾ) ਨੇ ਪੂਰਨ ਸੇਵਾ ਨਿਭਾਈ |