13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਮੁਹੱਲਾ ਰਾਠੌਰਾਂ ਵਾਲਾ 'ਚ ਡਾਕਟਰ ਵਲੋਂ ਖ਼ੁਦਕੁਸ਼ੀ, ਵਾਰਸਾਂ ਨੇ ਕੀਤਾ ਕਤਲ ਦਾ ਸ਼ੱਕ

ਅਜੀਤ ਡੈਸਕ 17-07-2025
ਜਲਾਲਾਬਾਦ, 16 ਜੁਲਾਈ (ਜਤਿੰਦਰ ਪਾਲ ਸਿੰਘ)-ਸਥਾਨਕ ਮੁਹੱਲਾ ਰਾਠੌਰਾਂ ਵਾਲਾ ਵਿਚ ਬੀਤੀ ਰਾਤ ਡਾਕਟਰ ਦਾ ਕੰਮ ਕਰਦੇ ਇਕ ਵਿਅਕਤੀ ਵਲ਼ੋਂ ਖ਼ੁਦਕੁਸ਼ੀ ਕਰਨ ਦੇ ਸਨਸਨੀ ਫੈਲ ਗਈ¢ ਪ੍ਰਾਪਤ ਜਾਣਕਾਰੀ ਅਨੁਸਾਰ ਰਾਠੌਰਾਂ ਵਾਲੇ ਮੁਹੱਲੇ ਵਿਚ ਖੱਜੀ ਪੀਰ ਦੀ ਦਰਗਾਹ ਦੇ ਨਾਲ ਵਾਲੀ ਗਲੀ 'ਚ ਡਾਕਟਰੀ ਦਾ ਕੰਮ ਕਰਦੇ ਵਿਜੈ ਕੁਮਾਰ ਨਹਿਰੂ ਪੁੱਤਰ ਨਾਥ ਨਹਿਰੂ (40) ਦੀ ਮੰਜੀ ਦੇ ਨਾਲ ਲਾਸ਼ ਲਟਕਦੀ ਹੋਈ ਮਿਲੀ, ਜੋ ਕਿ ਦੇਖਣ ਤੋਂ ਖ਼ੁਦਕੁਸ਼ੀ ਦਾ ਮਾਮਲਾ ਜਾਪ ਰਹੀ ਸੀ ਪਰ ਮਿ੍ਤਕ ਦੇ ਵਾਰਸਾਂ ਨੇ ਕਤਲ ਹੋਣ ਦਾ ਸ਼ੱਕ ਕੀਤਾ¢ ਬੀਤੀ ਰਾਤ ਡਾਕਟਰ ਦੇ ਕਲੀਨਿਕ ਦਾ ਦਰਵਾਜ਼ਾ ਬਾਹਰੋਂ ਬੰਦ ਸੀ ਤੇ ਉਸ ਦਾ ਮੋਟਰਸਾਈਕਲ ਬਾਹਰ ਖੜ੍ਹਾ ਸੀ¢ ਗੁਆਂਢੀਆਂ ਨੇ ਡਾਕਟਰ ਨਹਿਰੂ ਨੂੰ ਮੋਟਰਸਾਈਕਲ ਅੰਦਰ ਕਰਨ ਲਈ ਕਹਿਣ ਜਦੋਂ ਗਏ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ¢ ਕਾਫ਼ੀ ਦੇਰ ਦਰਵਾਜ਼ਾ ਨਾ ਖੁੱਲਣ ਤੇ ਗੁਆਂਢੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ¢ ਦਰਵਾਜ਼ਾ ਖੁਲ੍ਹਵਾਉਣ 'ਤੇ ਅੰਦਰ ਡਾਕਟਰ ਨੇ ਚੁੰਨੀ ਦੇ ਨਾਲ ਗੱਲ ਵਿਚ ਫਾਹਾ ਲਿਆ ਹੋਇਆ, ਸਰੀਰ ਮਿਲਿਆ¢ ਜਾਂਚ ਕਰਨ 'ਤੇ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ¢ ਜਿਸ 'ਤੇ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ¢ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਫ਼ਾਜ਼ਿਲਕਾ ਵਿਖੇ ਸਥਿਤ ਮੁਰਦਾ ਘਰ ਵਿਚ ਭੇਜ ਦਿੱਤਾ ਗਿਆ ਹੈ¢ ਮਿ੍ਤਕ ਦੇ ਵਾਰਸਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਲਾਸ਼ ਪਈ ਸੀ , ਉਸ ਤਰ੍ਹਾਂ ਦੇਖ ਕੇ ਇਹ ਸਾਫ਼ ਜ਼ਾਹਿਰ ਹੈ ਕਿ ਕਿਸੇ ਨੇ ਕਤਲ ਕੀਤਾ ਹੈ ਤੇ ਇਸ ਤਰ੍ਹਾਂ ਲਾਸ਼ ਰੱਖ ਕੇ ਇਸ ਨੂੰ ਖ਼ੁਦਕੁਸ਼ੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ¢ ਮੌਕੇ 'ਤੇ ਹਾਜ਼ਰ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ ਤੇ ਸਾਰੀ ਜਾਂਚ ਕੀਤੀ ਜਾਵੇਗੀ ਤੇ ਜੋ ਵੀ ਸਚਾਈ ਹੈ, ਉਸ ਨੂੰ ਸਾਹਮਣੇ ਲੈ ਕੇ ਆਇਆ ਜਾਵੇਗਾ¢
ਪਿਛਲੀ ਖ਼ਬਰ ਡੀ.ਟੀ.ਐੱਫ ਫ਼ਾਜ਼ਿਲਕਾ ਵਲੋਂ ਵਧੀਕ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਮੀਂਹ ਤੇ ਸੀਵਰੇਜ ਦੇ ਪਾਣੀ ਨਾਲ ਸੀਤੋ ਰੋਡ ਦਾ ਹੋਇਆ ਮੰਦੜਾ ਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।