22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਵਿਆਹੁਤਾ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ 'ਤੇ ਪਤੀ ਤੇ ਜੇਠ ਵਿਰੁੱਧ ਮਾਮਲਾ ਦਰਜ

ਅਜੀਤ ਡੈਸਕ 16-07-2025
ਫ਼ਿਰੋਜ਼ਪੁਰ, 15 ਜੁਲਾਈ (ਰਾਕੇਸ਼ ਚਾਵਲਾ)-ਮਹਿਲਾ ਥਾਣਾ ਪੁਲਿਸ ਵਲੋਂ ਵਿਆਹੁਤਾ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਪਤੀ ਤੇ ਜੇਠ ਵਿਰੁੱਧ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਮੁਦਈਆ ਕੁਲਵਿੰਦਰ ਕੌਰ ਪੁੱਤਰੀ ਮਿਲਖ ਰਾਜ ਵਾਸੀ ਮੋਹਨ ਕੇ ਹਿਠਾੜ ਤਹਿਸੀਲ ਗੁਰੂਹਰਸਹਾਏ ਨੇ ਐੱਸ.ਐੱਸ.ਪੀ ਫ਼ਿਰੋਜ਼ਪੁਰ ਨੂੰ ਦਿੱਤੀ ਦਰਖਾਸਤ 'ਚ ਦੱਸਿਆ ਕਿ ਉਸ ਦੀ ਸ਼ਾਦੀ 2 ਅਪ੍ਰੈਲ 2023 ਨੂੰ ਸੁਖਰਾਜ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਲਕਸ਼ਮੀ ਐਨਕਲੇਵ ਫ਼ਿਰੋਜ਼ਪੁਰ ਨਾਲ ਹੋਈ ਸੀ | ਮੁਦਈਆ ਦੇ ਪਰਿਵਾਰ ਵਾਲਿਆਂ ਨੇ ਹੈਸੀਅਤ ਮੁਤਾਬਿਕ ਦਾਜ ਦਾ ਸਮਾਨ ਵੀ ਦਿੱਤਾ ਸੀ ਪਰ ਮੁਦਈਆ ਦਾ ਜੇਠ ਵਰਿੰਦਰ ਸਿੰਘ ਉਰਫ਼ ਰਵੀ ਤੇ ਪਤੀ ਵਿਆਹ 'ਚ ਆਏ ਦਹੇਜ ਦੇ ਸਮਾਨ ਤੋਂ ਖ਼ੁਸ਼ ਨਹੀਂ ਸੀ ਤੇ ਆਏ ਦਿਨ ਹੋਰ ਦਾਜ ਦੀ ਮੰਗ ਕਰਕੇ ਪ੍ਰੇਸ਼ਾਨ ਕਰਨ ਲੱਗ ਪਏ ਤੇ ਕੁੱਟਮਾਰ ਕਰ ਘਰੋਂ ਕੱਢ ਦਿੱਤਾ | ਇਸ ਸਬੰਧੀ ਮਹਿਲਾ ਥਾਣਾ ਪੁਲਿਸ ਨੇ ਪਤੀ ਸੁਖਰਾਜ ਸਿੰਘ ਤੇ ਜੇਠ ਵਰਿੰਦਰ ਸਿੰਘ ਵਾਸੀਆਨ ਪਿੰਡ ਖਲਚੀਆਂ ਢਾਣੀ ਸੂਬਾ ਖ਼ਾਨ ਚੰਦ ਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਵਿਰੁੱਧ ਮਾਮਲਾ ਦਰਜ ਕੀਤਾ ਹੈ |
ਪਿਛਲੀ ਖ਼ਬਰ ਨਸ਼ੇ 'ਚ ਧੁੱਤ ਪਏ 3 ਕਾਰ ਸਵਾਰ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੈਰੋਇਨ ਕੀਤੀ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।