22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਪ੍ਰੋ. ਕਸ਼ਮੀਰ ਲੂਣਾ ਦੀ ਰਚਿਤ ਹਿੰਦੀ ਨਾਟਕ 'ਜਨਕ' ਦਾ ਲੋਕ ਅਰਪਣ

ਅਜੀਤ ਡੈਸਕ 16-07-2025
ਅਬੋਹਰ, 15 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਦੇ ਸਹਿਯੋਗ ਨਾਲ ਸਾਹਿਤ ਸਿਰਜਣਾ ਮੰਚ ਅਬੋਹਰ ਵਲੋ ਪੋ੍ਰ. ਕਸ਼ਮੀਰ ਲੂਣਾ ਰਚਿਤ ਹਿੰਦੀ ਨਾਟਕ 'ਜਨਕ' ਦਾ ਲੋਕ ਅਰਪਣ ਤੇ ਵਿਚਾਰ ਚਰਚਾ ਸਮਾਗਮ ਦਾ ਆਯੋਜਨ ਟੀਚਰਜ਼ ਹੋਮ ਨੇੜੇ ਬਰਾਂਚ ਸਕੂਲ ਅਬੋਹਰ ਵਿਖੇ ਕੀਤਾ ਗਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਡਾ.ਸੁਸ਼ੀਲਾ ਨਾਰੰਗ ਨੇ ਕਿਹਾ ਕਿ ਜਨਕ ਨਾਟਕ ਸਾਹਿਤ ਜਗਤ ਇਕ ਵੱਡਾ ਵਾਧਾ ਹੈ ਤੇ ਪ੍ਰੋ.ਕਸ਼ਮੀਰ ਲੂਣਾ ਨੂੰ ਵਧਾਈ ਦਿੱਤੀ | ਡਾ.ਕਿਰਨ ਗਰੋਵਰ ਤੇ ਡਾ.ਇਕਬਾਲ ਗੋਦਾਰਾ ਨੇ ਕਿਹਾ ਕਿ ਜਨਕ ਨਾਟਕ ਵਿਚਲੀ ਵਿਕਲਾਂਗਤਾ ਦੀ ਸਮੱਸਿਆ ਸਮਾਜ ਨੂੰ ਉਸ ਦੀ ਜ਼ਿੰਮੇਵਾਰੀ ਪ੍ਰਤੀ ਸੁਚੇਤ ਕਰਦੀ ਹੈ | ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਾਜ਼ਿਲਕਾ ਭੁਪਿੰਦਰ ਉਤਰੇਜਾ 'ਜਨਕ' ਨਾਟਕ ਦੀ ਰੰਗਮੰਚ ਤੇ ਸਫਲ ਪੇਸ਼ਕਾਰੀਆਂ ਬਾਰੇ ਚਰਚਾ ਕੀਤੀ | ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ 'ਤੇ ਨਿਰਦੇਸ਼ਕ ਡਾ.ਗੁਰਤੇਜ ਸਿੰਘ ਨੇ ਨਾਟਕ ਦੀਆਂ ਬਾਰੀਕੀਆਂ ਤੇ ਦਿ੍ਸ਼ਾਂ 'ਤੇ ਚਰਚਾ ਕਰਦਿਆਂ ਕਿਹਾ ਕਿ ਇਹ ਰੰਗਮੰਚ ਪੇਸ਼ਕਾਰੀ ਦੇ ਪੱਖ ਤੋਂ ਇਕ ਸਫਲ ਨਾਟਕ ਹੈ | ਡਾ.ਗੁਰਰਾਜ ਸਿੰਘ ਚਹਿਲ ਤੇ ਡਾ.ਚੰਦਰ ਪ੍ਰਕਾਸ਼ ਨੇ ਨਾਟਕ ਦੇ ਰੰਗਮੰਚੀ ਪੱਖਾਂ, ਇਤਿਹਾਸਿਕ ਅਤੇ ਸਮਾਜਿਕ ਵਰਤਾਰੇ ਦੀ ਗੱਲ ਕੀਤੀ ਤੇ ਪ੍ਰੋ.ਕਸ਼ਮੀਰ ਲੂਣਾ ਨੂੰ ਇਸ ਨਾਟਕ ਲਈ ਮੁਬਾਰਕਾਂ ਦਿੱਤੀਆਂ | ਰੰਗਮੰਚ ਨਿਰਦੇਸ਼ਕ ਵਿਕਾਸ ਬੱਤਰਾ, ਸੰਜੀਵ ਗਿਲਹੋਤਰਾ ਤੇ ਹਨੀ ਉਤਰੇਜਾ ਨੇ ਵੀ ਨਾਟਕ ਦੇ ਸਮੁੱਚੇ ਪ੍ਰਭਾਵ, ਰੰਗਮੰਚ ਪੇਸ਼ਕਾਰੀ ਤੇ ਕਲਾਕਾਰਾਂ ਦੀ ਐਕਟਿੰਗ ਬਾਰੇ ਗੱਲ ਕੀਤੀ | ਡਾ.ਤਰਸੇਮ ਸ਼ਰਮਾ ਨੇ ਕਾਪੀ ਰਾਈਟ ਐਕਟ ਬਾਰੇ ਸੁਚੇਤ ਕੀਤਾ | ਇਸ ਮੌਕੇ 'ਤੇ ਕੁਲਜੀਤ ਭੱਟੀ, ਪ੍ਰੇਮ ਸਿਡਾਣਾ, ਸੰਜੀਵ ਕੁਮਾਰ, ਆਸ਼ੀਸ਼ ਸਿਡਾਣਾ, ਮੰਗਤ ਵਰਮਾ, ਰਾਜੂ ਠੱਠਈ, ਸੰਜੇ ਚਾਨਣਾ, ਪੂਜਾ ਦੁਮਰਾ, ਨੀਰਜ ਦੁਮਰਾ, ਨਮਨ, ਵਿਮਲ ਮਿੱਡਾ, ਪ੍ਰੋ.ਰਿੰਕਲ, ਅਤੁੱਲ ਖੁੰਗਰ, ਦਰਸ਼ਨ ਲਾਲ ਚੁੱਘ, ਰਵਿੰਦਰ ਸਿੰਘ ਗਿੱਲ ਐਡਵੋਕੇਟ, ਸੁਖਜੀਤ ਸਿੰਘ ਐਡਵੋਕੇਟ, ਸੁਰਿੰਦਰ ਸਿੰਘ, ਚਾਂਦ ਮਿੱਢਾ, ਹਰਜੀਤ ਸਿੰਘ, ਸੁਰਿੰਦਰ ਬਿੱਲਾ ਪੱਟੀ, ਪਵਨ ਕੁਮਾਰ, ਵੈਭਵ ਅਗਰਵਾਲ, ਅਮਿੱਤ ਖਨਗਵਾਲ ਆਦਿ ਮੌਜੂਦ ਸਨ | ਸਮਾਗਮ ਨੂੰ ਸਫਲ ਬਣਾਉਣ 'ਚ ਨਟਰੰਗ ਅਬੋਹਰ, ਟੀਚਰਜ਼ ਕਲੱਬ ਅਬੋਹਰ, ਇੰਡਕ ਆਰਟ ਵੈੱਲਫੇਅਰ ਕੌਂਸਲ ਜ਼ਿਲ੍ਹਾ ਫ਼ਾਜ਼ਿਲਕਾ ਇਕਾਈ, ਪਾਠਕ ਮੰਚ ਸ਼ਬਦ ਸੰਗਤ, ਉਮੀਦ ਵੈੱਲਫੇਅਰ ਐਜੂਕੇਸ਼ਨਲ ਸੁਸਾਇਟੀ ਅਬੋਹਰ ਦਾ ਵੀ ਸਹਿਯੋਗ ਰਿਹਾ |
ਪਿਛਲੀ ਖ਼ਬਰ ਅਕਾਲ ਅਕੈਡਮੀ 'ਚ ਕੁਇਜ਼ ਮੁਕਾਬਲੇ ਕਰਵਾਏ ਅਗਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ਕਿੱਕਰ ਵਾਲਾ ਰੂਪਾ ਵਲੋਂ 6ਵੀਂ ਜਮਾਤ 'ਚ ਦਾਖ਼ਲੇ ਲਈ ਅਰਜ਼ੀਆਂ ਮੰਗੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।