23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਦੰਦਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ

ਅਜੀਤ ਡੈਸਕ 27-12-2025
ਧਾਰੀਵਾਲ, 26 ਦਸੰਬਰ (ਸਵਰਨ ਸਿੰਘ)- ਸਥਾਨਕ ਹਿੰਦੂ ਕੰਨਿਆਂ ਮਹਾਂਵਿਦਿਆਲਿਆ ਧਾਰੀਵਾਲ ਵਿਖੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਐਨ.ਡੀ. ਅਨੰਦ, ਸਕੱਤਰ ਸ੍ਰੀ ਰਮੇਸ਼ ਕੋਹਲੀ ਤੇ ਪਿ੍ੰਸੀਪਲ ਡਾ. ਰਜਵਿੰਦਰ ਕੌਰ ਦੀ ਅਗਵਾਈ ਹੇਠ ਚੱਲ ਰਹੇ 7 ਰੋਜ਼ਾ ਐੱਨ.ਐੱਸ.ਐੱਸ. ਕੈਂਪ ਦੌਰਾਨ ਦਿਨ ਦੰਦਾਂ ਦਾ ਚੈੱਕ ਅਪ ਕੈਂਪ ਲਗਾਇਆ ਗਿਆ | ਕੈਂਪ ਵਿਚ ਉਰਲ ਐਕਸਪਰਟਸ ਡੈਂਟਲ ਕਲੀਨਿਕ ਧਾਰੀਵਾਲ ਦੇ ਡਾ. ਕਵਲਦੀਪ ਕੌਰ (ਬੀ.ਡੀ.ਐੱਸ., ਐੱਮ.ਡੀ.ਐੱਸ.) ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਵਲੋਂ 100 ਤੋਂ ਵੱਧ ਐੱਨ.ਐੱਸ.ਅੱੈਸ. ਵਲੰਟੀਅਰਾਂ ਦੀ ਮੁਫ਼ਤ ਦੰਦਾਂ ਦੀ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਦੰਦਾਂ ਦੀ ਸਾਂਭ-ਸੰਭਾਲ ਤੇ ਇਨ੍ਹਾਂ ਤੋਂ ਲੱਗਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ | ਅੰਤ ਵਿਚ ਪਿ੍ੰਸੀਪਲ ਡਾ. ਰਜਵਿੰਦਰ ਕੌਰ ਵਲੋਂ ਡਾ. ਕੰਵਲਜੀਤ ਕੌਰ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ 'ਚ ਦੁੱਧ ਦਾ ਲੰਗਰ ਲਗਾਇਆ ਅਗਲੀ ਖ਼ਬਰ ਮੰਦਰ ਸ੍ਰੀ ਭੈਰੋ ਨਾਥ ਮੇਨ ਬਾਜ਼ਾਰ ਕਾਦੀਆਂ ਦੇ ਸੇਵਾਦਾਰਾਂ ਨੇ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।