22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਮਿਸ਼ਨ ਹਸਪਤਾਲ ਤੇ ਕਾਲਜ ਆਫ਼ ਨਰਸਿੰਗ ਵਿਖੇ ਕ੍ਰਿਸਮਸ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 27-12-2025
ਧਾਰੀਵਾਲ, 26 ਦਸੰਬਰ (ਸਵਰਨ ਸਿੰਘ)- ਸਥਾਨਕ 'ਦੀ ਸਾਲਵੇਸ਼ਨ ਆਰਮੀ ਮੈਕਰਾਬਰਟ ਮਿਸ਼ਨ ਹਸਪਤਾਲ ਅਤੇ ਕਾਲਜ ਆਫ਼ ਨਰਸਿੰਗ' ਵਿਖੇ ਕ੍ਰਿਸਮਸ ਦਾ ਦਿਹਾੜਾ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਪ੍ਰ੍ਰਬੰਧਕ ਮੇਜਰ ਥਾਮਸ਼ਨ ਸਾਦਿਕ ਮਸੀਹ ਨੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਮਾਨਵਤਾ ਦੇ ਲਈ ਕੁਰਬਾਨੀ ਦਿੱੱਤੀ | ਸਾਨੂੰ ਪ੍ਰਭੂ ਦੇ ਦਰਸਾਏ ਮਾਰਗ ਤੇ ਪਵਿੱਤਰ ਬਾਈਕਲ ਦੇ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਦਾ ਹੈ | ਇਸ ਮੌਕੇ ਮੇਜਰ ਲਵਲੀ, ਪਿ੍ੰਸੀਪਲ ਸਲੋਮੀ ਪੈਟਰਿਕ, ਪੀ.ਆਰ.ਓ. ਬੱਬਾ ਗਿੱਲ, ਮੇਜਰ ਵਿਜੇ ਮੈਸੀ, ਮੇਜਰ ਡੈਨੀਅਲ ਮਸੀਹ, ਮੇਜਰ ਪ੍ਰੇਮਸ ਮਸੀਹ, ਮੇਜਰ ਅਨੀਤਾ, ਮੈਡਮ ਮੀਨੂੰ ਪੌਲ, ਡਾ. ਸੁਭਾਸ਼ ਲਾਜਰਸ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੰਦਰ ਸ੍ਰੀ ਭੈਰੋ ਨਾਥ ਮੇਨ ਬਾਜ਼ਾਰ ਕਾਦੀਆਂ ਦੇ ਸੇਵਾਦਾਰਾਂ ਨੇ ਲੰਗਰ ਲਗਾਇਆ ਅਗਲੀ ਖ਼ਬਰ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।