22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਵਿਖੇ 'ਬਜ਼ੁਰਗਾਂ ਦੇ ਸਤਿਕਾਰ' ਸੰਬੰਧੀ ਸਮਾਗਮ ਕਰਵਾਇਆ <br/>

ਅਜੀਤ ਡੈਸਕ 27-12-2025
ਬਟਾਲਾ, 26 ਦਸੰਬਰ (ਸਤਿੰਦਰ ਸਿੰਘ)-ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ-ਗੁਰਦਾਸਪੁਰ ਵਿਖੇ ਹੈਲਪ ਏਜ਼ ਇੰਡੀਆ (ਰਿਜ਼ਨਲ ਰਿਸੋਰਸਸ ਐਂਡ ਟਰੇਨਿੰਗ ਸੈਂਟਰ ਆਫ਼ ਸਿਮਲਾ ਐਂਡ ਚੰਡੀਗੜ੍ਹ) ਵਲੋਂ ਮੈਡਮ ਅਰਪਨਾ ਸ਼ਰਮਾ (ਮੈਨੇਜਰ ਸੀਨੀਅਰ ਸਿਟੀਜਨ ਹੋਮ, ਹੈਲਪ ਏਜ ਇੰਡੀਆ) ਦੀ ਅਗਵਾਈ ਸਦਕਾ ਬਜ਼ੁਰਗਾਂ ਦੇ ਸਤਿਕਾਰ ਅਤੇ ਸਮਾਜ ਵਿਚ ਉਨ੍ਹਾਂ ਦਾ ਰੁਤਬਾ ਕਾਇਮ ਰੱਖਣ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਮਧੁਰ ਸ਼ਬਦ ਦਾ ਗਾਇਨ ਕਰਦਿਆਂ ਕੀਤੀ ਗਈ | ਇਸ ਉਪਰੰਤ ਸਕੂਲ ਅਧਿਆਪਕ ਲਵਪ੍ਰੀਤ ਕੌਰ ਅਤੇ ਏਕਮਦੀਪ ਕੌਰ ਦੁਆਰਾ ਸਮਾਗਮ ਨੂੰ ਅੱਗੇ ਤੋਰਦਿਆਂ ਸਾਰੇ ਪਹੁੰਚੇ ਹੋਏ ਬਜ਼ੁਰਗਾਂ ਨੂੰ 'ਜੀ ਆਇਆ' ਕਿਹਾ ਗਿਆ | ਇਸ ਸੰਬੰਧੀ ਪਿ੍ੰਸੀਪਲ ਐਸ.ਬੀ. ਨਾਯਰ ਅਤੇ ਪ੍ਰਬੰਧਕ ਮੈਂਬਰ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਦੱਸਿਆ ਕਿ ਇਸ ਵਿਚ ਸੇਂਟ ਕਬੀਰ ਸਕੂਲ ਦੇ ਅੱਠਵੀਂ ਤੇ ਨੌਂਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਜ਼ੁਰਗਾਂ ਦੇ ਜੀਵਨ, ਉਨ੍ਹਾਂ ਦੀਆਂ ਲੋੜਾਂ, ਅੰਦਰੂਨੀ ਜਜ਼ਬਾਤਾਂ ਤੇ ਭਾਵਨਾਵਾਂ ਸਬੰਧੀ ਖ਼ੂਬਸੂਰਤ ਕਵਿਤਾਵਾਂ ਤੇ ਕਹਾਣੀਆਂ ਦੀ ਪੇਸ਼ਕਾਰੀ ਕੀਤੀ, ਜਿਸ ਦਾ ਮੁੱਖ ਮਕਸਦ ਸਮਾਜ ਨੂੰ ਆਪਣੇ ਤੋਂ ਵੱਡਿਆਂ ਤੇ ਬਜ਼ੁਰਗਾਂ ਦੇ ਜੀਵਨ ਨੂੰ ਸਮਝਣਾ, ਉਨ੍ਹਾਂ ਨੂੰ ਭਰਪੂਰ ਪਿਆਰ ਤੇ ਸਤਿਕਾਰ ਦੇਣਾ ਹੈ | ਬਜ਼ੁਰਗ ਹਮੇਸ਼ਾ ਬੱਚਿਆਂ ਦੇ ਰਾਹ ਦੁਸੇਰਾ ਹੁੰਦੇ ਹਨ ਤੇ ਸਾਨੂੰ ਇਹ ਕਦੀ ਵੀ ਨਹੀਂ ਭੁੱਲਣਾ ਚਾਹੀਦਾ ਕਿ ਇਹ ਸਮਾਂ ਹਰ ਇਕ 'ਤੇ ਆਉਣਾ ਹੈ ਤੇ ਅਸੀਂ ਅੱਜ ਜਿਸ ਤਰ੍ਹਾਂ ਆਪਣੇ ਮਾਤਾ-ਪਿਤਾ ਤੇ ਦਾਦਾ-ਦਾਦੀ ਨਾਲ ਵਰਤਾਵ ਕਰਾਂਗੇ | ਕੱਲ੍ਹ ਨੂੰ ਸਾਡੇ ਨਾਲ ਵੀ ਇਸੇ ਤਰੀਕੇ ਵਤੀਰਾ ਹੋਵੇਗਾ | ਸਮਾਗਮ ਦੇ ਅੰਤ ਵਿਚ ਜੱਜ ਸਾਹਿਬਾਨਾਂ ਪਰਮਜੀਤ ਸਿੰਘ ਸੇਵਾ ਮੁਕਤ ਡੀ.ਪੀ., ਸ੍ਰੀ ਜੈ ਰਘੂਬੀਰ ਸੇਵਾ ਮੁਕਤ ਇੰਸਪੈਕਟਰ, ਡਾਕਟਰ ਐਸ.ਪੀ. ਸਿੰਘ ਰੈਜੀਡੈਂਟ ਓਲਡ ਏਜ ਹੋਮ ਦੁਆਰਾ ਕਵਿਤਾ ਤੇ ਕਹਾਣੀ ਮੁਕਾਬਲੇ ਦੀ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਾਰੇ ਵਿਦਿਆਰਥੀਆਂ ਨੂੰ ਹਮੇਸ਼ਾ ਆਪਣੇ ਤੋਂ ਵੱਡਿਆਂ ਪ੍ਰਤੀ ਪ੍ਰੇਮ- ਭਾਵ ਰੱਖਣ ਤੇ ਆਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਸਮਝਣ ਦੀ ਪ੍ਰੇਰਨਾ ਵੀ ਦਿੱਤੀ ਗਈ |

ਪਿਛਲੀ ਖ਼ਬਰ ਕਾਂਗਰਸੀ ਉਮੀਦਵਾਰ ਸੁਖਵਿੰਦਰ ਕੌਰ ਦਾ ਪਿੰਡ ਵਾਸੀਆਂ ਤੇ ਇੰਜੀਨੀਅਰ ਰਿਆੜ ਨੇ ਕੀਤਾ ਸਵਾਗਤ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਬੁੱਲੋਵਾਲ 'ਚ ਇਸਤਰੀ ਵਿੰਗ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।