21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਮਾਨ ਸਰਕਾਰ ਵਲੋਂ ਸਾਂਝੇ ਫ਼ਰੰਟ ਨਾਲ 16ਵੀਂ ਮੀਟਿੰਗ ਮੁਲਤਵੀ ਕਰਨਾ ਮੰਦਭਾਗਾ- ਕਾਮਰੇਡ ਅਮਰਜੀਤ ਸਿੰਘ ਸੈਣੀ

ਅਜੀਤ ਡੈਸਕ 27-12-2025
ਗੁਰਦਾਸਪੁਰ, 26 ਦਸੰਬਰ (ਚੱਕਰਾਜਾ)- ਪੰਜਾਬ ਦੀ ਮਾਨ ਸਰਕਾਰ ਵਲੋਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸੰਬੰਧੀ ਅਹਿਮ ਮੀਟਿੰਗ 24 ਦਸੰਬਰ ਨੰੂ ਸਾਂਝੇ ਫ਼ਰੰਟ ਨਾਲ ਚੰਡੀਗੜ੍ਹ ਵਿਖੇ ਰੱਖੀ ਸੀ, ਇਸ ਨੰੂ ਵੀ ਮੌਕੇ 'ਤੇ 16ਵੀਂ ਵਾਰ ਮੁਲਤਵੀ ਕਰ ਦਿੱਤਾ ਗਿਆ ਜਿਸ ਦੀ ਸਾਂਝਾ ਫ਼ਰੰਟ ਤਿੱਖੇ ਸ਼ਬਦਾਂ 'ਚ ਨਿਖੇਧੀ ਕਰਦਾ ਹੈ ਕਿਉਂਕਿ ਜਦੋਂ ਦੀ ਮਾਨ ਸਰਕਾਰ ਨੇ ਸੱਤਾ ਸੰਭਾਲੀ ਹੈ, ਉਦੋਂ ਤੋਂ ਲਾਰੇ ਲੱਪੇ ਲਗਾ ਕੇ ਸਮਾਂ ਟਪਾ ਰਹੀ ਹੈ ਤੇ ਸਰਕਾਰ ਵਲੋਂ ਮੰਗਾਂ ਬਾਰੇ ਵਾਰ-ਵਾਰ ਮੀਟਿੰਗ ਤੋਂ ਭੱਜਣਾ ਪੈਨਸ਼ਨਰਾਂ ਤੇ ਮੁਲਾਜ਼ਮਾਂ ਨਾਲ ਸਰਾਸਰ ਧੋਖਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਦੇ ਸਾਬਕਾ ਸਕੱਤਰ ਤੇ ਸੀਟੂ ਦੇ ਜ਼ਿਲ੍ਹਾ ਵਿੱਤ ਸਕੱਤਰ ਕਾਮਰੇਡ ਅਮਰਜੀਤ ਸਿੰਘ ਸੈਣੀ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜਥੇਬੰਦੀ ਮਾਨ ਸਰਕਾਰ ਨੰੂ ਚਿਤਾਵਨੀ ਦਿੰਦੀ ਹੈ ਕਿ ਜੇਕਰ ਮਾਨ ਸਰਕਾਰ ਨੇ ਉਕਤ ਮੰਗਾਂ ਦਾ ਨਿਪਟਾਰਾ 31 ਦਸੰਬਰ ਤੋਂ ਪਹਿਲਾਂ ਨਾ ਕੀਤਾ ਤਾਂ ਸਾਂਝਾ ਫ਼ਰੰਟ ਆਪਣੀਆਂ ਸਹਿਯੋਗੀ ਜਥੇਬੰਦੀਆਂ ਨੰੂ ਨਾਲ ਲੈ ਕੇ ਨਵਾਂ ਸਾਲ ਚੜ੍ਹਦੇ ਹੀ ਮੁਹਾਲੀ ਦੀ ਦੁਸਹਿਰਾ ਗਰਾਉਂਡ 'ਚ ਮਾਨ ਸਰਕਾਰ ਖ਼ਿਲਾਫ਼ ਵੱਡਾ ਸੰਘਰਸ਼ ਵਿੱਢੇਗਾ, ਜਿਸ ਦਾ ਖ਼ਮਿਆਜ਼ਾ ਆਗਾਮੀ ਚੋਣਾਂ 'ਚ ਸਰਕਾਰ ਨੰੂ ਭੁਗਤਣਾ ਪਵੇਗਾ | ਇਸ ਮੌਕੇ ਰਘਬੀਰ ਸਿੰਘ ਚਾਹਲ, ਮਨਮੋਹਨ ਸਿੰਘ ਛੀਨਾ, ਕਰਨੈਲ ਸਿੰਘ ਭੁਲੇਚੱਕ, ਕੁਲਜੀਤ ਸਿੰਘ ਸਿਧਵਾਂ, ਭੁਪਿੰਦਰ ਸਿੰਘ, ਕੁਲਵਿੰਦਰ ਸਿੰਘ, ਲਖਵਿੰਦਰ ਸਿੰਘ, ਮਨਜੀਤ ਸਿੰਘ, ਦਰਸ਼ਨ ਸਿੰਘ, ਓਮ ਪ੍ਰਕਾਸ਼ ਸ਼ਰਮਾ, ਕਮਲਜੀਤ ਸ਼ਰਮਾ, ਗੁਰਨਾਮ ਸਿੰਘ, ਵਿਜੇ ਕੁਮਾਰ ਅਤੇ ਮੈਨੂਅਲ ਨਾਹਰ ਆਦਿ ਹਾਜ਼ਰ ਸਨ |

26ਜੀਆਰਪੀ01
ਪਿਛਲੀ ਖ਼ਬਰ ਪ੍ਰਭੂ ਯਿਸੂ ਮਸੀਹ ਵਲੋਂ ਦਿੱਤੀ ਸਿੱਖਿਆ ਨੂੰ ਜੀਵਨ 'ਚ ਧਾਰਨ ਦੀ ਲੋੜ : ਅਮਨਦੀਪ ਜੈਂਤੀਪੁਰ ਅਗਲੀ ਖ਼ਬਰ ਗੁਡਵਿੱਡ ਸਕੂਲ 'ਚ ਕ੍ਰਿਸਮਸ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।