21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਬਟਾਲਾ ਬਾਰ ਐਸੋਸੀਏਸ਼ਨ ਨੇ ਕ੍ਰਿਸਮਸ ਦਾ ਤਿਉਹਾਰ ਮਨਾਇਆ <br/>

ਅਜੀਤ ਡੈਸਕ 27-12-2025
ਬਟਾਲਾ, 26 ਦਸੰਬਰ (ਹਰਦੇਵ ਸਿੰਘ ਸੰਧੂ)-ਕ੍ਰਿਸਮਸ ਨੂੰ ਸਮਰਪਿਤ ਬਟਾਲਾ ਬਾਰ ਐਸ਼ੋਸੀਏਸਨ ਦੇ ਸਮੁੱਚੇ ਵਕੀਲ ਭਾਈਚਾਰੇ ਵਲੋਂ ਵਕੀਲ ਕਮਲ ਖੋਖਰ ਦੇ ਉਪਰਾਲੇ ਸਦਕਾ ਬਾਰ ਰੂਮ ਵਿਚ ਵਿਸ਼ਾਲ ਪ੍ਰੋ੍ਰਗਰਾਮ ਕਰਵਾਇਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਗੁਰਦਾਸਪੁਰ ਦੇ ਮਾਨਯੋਗ ਸ਼ੈਸਨ ਜੱਜ ਦਿਲਬਾਗ ਸਿੰਘ ਜੌਹਲ ਨੇ ਸ਼ਮੂਲੀਅਤ ਕੀਤੀ | ਉਨ੍ਹਾਂ ਦਾ ਸਮੁੱਚੇ ਬਾਰ ਮੈਂਬਰਾਂ ਵਲੋਂ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ ਵਿਚ ਨਿੱਘਾ ਸਵਾਗਤ ਕਰਦਿਆਂ ਜੀ ਆਇਆ ਕਿਹਾ | ਮੁੱਖ ਮਹਿਮਾਨ ਮਾਨਯੋਗ ਸ਼ੈਸਨ ਜੱਜ ਜੌਹਲ ਨੇ ਕਿਹਾ ਕਿ ਪ੍ਰਭੂ ਯਿਸੂ ਨੇ ਮਾਨਵਤਾ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਤੇ ਸਾਰਿਆਂ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ ਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਤਿਉਹਾਰ ਮਿਲ ਕੇ ਮਨਾਉਣੇ ਚਾਹੀਦੇ ਹਨ | ਮਾਨਯੋਗ ਜੱਜ ਸਾਹਿਬ ਵਲੋਂ ਕ੍ਰਿਸਮਸ ਦਾ ਕੇਕ ਕੱਟ ਖੁਸੀ ਮਨਾਈ ਗਈ | ਬਾਰ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਨੇ ਕ੍ਰਿਸਮਸ ਦੀ ਵਧਾਈ ਦਿੰਦਿਆਂ ਕਿਹਾ ਕਿ ਇਸੇ ਨਵਾਂ ਸਾਲ ਵੀ ਧੂਮ-ਧਾਮ ਨਾਲ ਮਨਾਇਆ ਜਾਵੇਗਾ | ਇਸ ਤੋਂ ਇਲਾਵਾ ਮਾਨਯੌਗ ਜੱਜ ਹਰਪ੍ਰੀਤ ਸਿੰਘ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜੱਜ ਰਵੀਪਾਲ ਸਿੰਘ ਐਸ.ਡੀ.ਜੇ.ਐਮ., ਜੱਜ ਰਣਦੀਪ ਸਿੰਘ, ਜੱਜ ਗਗਨਦੀਪ ਸਿੰਘ, ਜੱਜ ਦਵਿੰਦਰ ਸਿੰਘ, ਜੱਜ ਕੁਨਾਲ ਲਾਂਬਾ, ਜੱਜ ਮੈਡਮ ਮਹਿਕ ਪੂਰੀ, ਜੱਜ ਮੈਡਮ ਸ਼ਿਵਾਨੀ, ਜੱਜ ਬਲਵਿੰਦਰ ਕੌਰ, ਜੱਜ ਮਿਨਾਕਸ਼ੀ ਵੀ ਹਾਜ਼ਰ ਸਨ | ਇਸ ਮੌਕੇ ਵਕੀਲ ਪ੍ਰਵੀਨ ਭੱਟੀ, ਮੈਡਮ ਲਵਲੀ, ਕੈਥਲੀਨ ਖੋਖਰ, ਸੁਨੇਹਾ ਸ਼ਰਮਾ, ਮੈਨਸੀ, ਬਿੰਦੂ, ਸਰਬਜੀਤ ਕੌਰ, ਨਵਜੋਤ ਕੌਰ ਸਕੱਤਰ, ਰਘਬੀਰ ਸਿੰਘ ਬਾਜਵਾ, ਐਚ.ਐਸ. ਮਾਂਗਟ, ਮਨਜੀਤ ਸਿੰਘ, ਬਲਦੇਵ ਸਿੰਘ, ਤਰਸੇਮ ਸਿੰਘ ਲਾਲੀ, ਐਸ.ਐਸ. ਚਾਹਲ, ਸ਼ਰਨਜੀਤ ਸਿੰਘ ਬੇਦੀ, ਰੋਹਿਤ ਰਾਣਾ, ਅਵਤਾਰ ਸਿੰਘ ਅਬਰੋਲ, ਅਮਨਦੀਪ ਸਿੰਘ ਉਦੋਕੇ, ਸਤਿੰਦਰਪਾਲ ਸਿੰਘ ਕਾਹਲੋਂ, ਜਤਿੰਦਰ ਮਾਣਾ, ਪਾਰਸ ਭਗਤ, ਬਿਕਰਮਜੀਤ ਸਿੰਘ ਕਰਵਾਲੀਆਂ, ਬੀ.ਐਸ. ਸਿੰਬਲ, ਪ੍ਰਵੇਜਇੰਦਰ ਸਿੰਘ ਪਰਮਾਰ, ਰਵਿੰਦਰ ਸਿੰਘ ਢਿੱਲੋਂ, ਰਾਜੇਸ਼ ਮਹੰਤ, ਜੇ.ਐਸ. ਢਿੱਲੋਂ, ਪਰਮੀਤ ਸਿੰਘ ਬੇਦੀ, ਸੁਦੇਸ਼ ਗੁਪਤਾ, ਦਲਵਿੰਦਰਜੀਤ ਸਿੰਘ ਖਹਿਰਾ, ਪਰੁਣ ਭਾਗੋਵਾਲੀਆ, ਦਿਲਬਾਗ ਸਿੰਘ, ਰਾਜੇਸ਼ ਸਾਰੰਗਲ, ਸ਼ੁਰੇਸ ਭਾਟੀਆ, ਆਸ਼ੂਤੋਸ਼ ਮਹੰਤ, ਹਰੀਸ਼ ਕੁਮਾਰ ਮਹੰਤ, ਦਰਸ਼ਨ ਸਿੰਘ ਬਾਜਵਾ, ਵਰੁਣ ਕੁਮਾਰ ਅਗਰਵਾਲ, ਵਿਕਾਸ ਅਗਿਨੀਹੋਤਰੀ, ਦੀਪਕ ਸ਼ਰਮਾ, ਗੌਰਵ ਚੋਪੜਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਡਵਿੱਡ ਸਕੂਲ 'ਚ ਕ੍ਰਿਸਮਸ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਹਰਚੋਵਾਲ ਤੋਂ ਭਾਮੜੀ ਪੁਲ ਤੱਕ ਸੜਕ 'ਤੇ ਪਏ ਮੋਟੇ ਪੱਥਰ ਤੋਂ ਰਾਹਗੀਰ ਦੁਖੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।