04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਵਲੋਂ ਲਗਾਏ ਗਏ 7 ਰੋਜ਼ਾ ਐੱਨ.ਐੱਸ.ਐੱਸ. ਕੈਂਪ ਦੀ ਸਮਾਪਤੀ

ਅਜੀਤ ਡੈਸਕ 25-12-2025
ਘੁਮਾਣ, 24 ਦਸੰਬਰ (ਬੰਮਰਾਹ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੁਆਰਾ ਚਲਾਈ ਜਾ ਰਹੀ ਸੰਸਥਾ ਬਾਬਾ ਨਾਮਦੇਵ ਯੂਨੀਵਰਸਿਟੀ ਕਿਸ਼ਨਕੋਟ ਘੁਮਾਣ ਵਿਖੇ ਪਿ੍ੰਸੀਪਲ ਡਾਕਟਰ ਵੀ.ਕੇ. ਸਿੰਘ ਦੀ ਰਹਿਨੁਮਾਈ ਹੇਠ ਤੇ ਪ੍ਰੋਫ਼ੈਸਰ ਕਿਰਨਪ੍ਰੀਤ ਕੌਰ ਦੇ ਸਹਿਯੋਗ ਨਾਲ ਲਗਾਏ ਗਏ 7 ਰੋਜ਼ਾ ਐੱਨ.ਐੱਸ.ਐੱਸ. ਕੈਂਪ ਦੀ ਸਮਾਪਤੀ ਹੋ ਗਈ | ਇਹ ਕੈਂਪ 18 ਦਸੰਬਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਪੇਜੋਚੱਕ ਵਿਖੇ ਲਗਾਇਆ ਗਿਆ ਸੀ | ਸਮਾਪਤੀ ਸਮਾਗਮ ਵਿਚ ਪ੍ਰੋਫ਼ੈਸਰ ਹਰਚਰਨ ਸਿੰਘ ਸੇਵਾਮੁਕਤ ਪਿ੍ੰਸੀਪਲ ਸਰਕਾਰੀ ਕਾਲਜ ਗੁਰਦਾਸਪੁਰ ਨੇ ਮੁੱਖ ਮਹਿਮਾਨ ਵਜੋਂ ਤੇ ਮੈਡਮ ਪ੍ਰਭਜੋਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਪੇਜੋਚੱਕ, ਮੈਡਮ ਰੁਪਿੰਦਰ ਕੌਰ ਸਰਕਾਰੀ ਮਿਡਲ ਸਕੂਲ ਪੇਜੋਚੱਕ ਤੇ ਬਲਜੀਤ ਸਿੰਘ ਸਰਪੰਚ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਪਿ੍ੰਸੀਪਲ ਵਲੋਂ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਉਪਰੰਤ ਐੱਨ.ਐੱਸ.ਐੱਸ. ਦੇ ਕੋਆਰਡੀਨੇਟਰ ਪ੍ਰੋਫ਼ੈਸਰ ਰਾਜਵਿੰਦਰ ਸਿੰਘ ਦੁਆਰਾ 7 ਰੋਜ਼ਾ ਕੈਂਪ ਦੀ ਰਿਪੋਰਟ ਪੇਸ਼ ਕੀਤੀ ਗਈ | ਇਸ ਮੌਕੇ ਰਣਦੀਪ ਕੌਰ, ਜੀਨਤਪ੍ਰਤਾਪ ਕੌਰ, ਕੋਮਲਪ੍ਰੀਤ ਕੌਰ, ਸਾਹਿਲਪ੍ਰੀਤ ਕੌਰ ਤੇ ਸਰਬਜੀਤ ਕੌਰ ਦੁਆਰਾ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ ਗਈ | ਇਸ ਤੋਂ ਇਲਾਵਾ ਐੱਨ.ਐੱਸ.ਐੱਸ. ਦੇ 3 ਸਾਲਾ ਕੈਂਪ ਲਗਾਉਣ ਵਾਲੇ ਵਲੰਟੀਅਰਾਂ ਨੂੰ 'ਸੀ' ਸਰਟੀਫਿਕੇਟ ਤੇ 2 ਸਾਲਾਂ ਕੈਂਪ ਲਗਾਉਣ ਵਾਲਿਆਂ ਨੂੰ 'ਬੀ' ਸਰਟੀਫਿਕੇਟ (ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੁਆਰਾ ਜਾਰੀ) ਵੰਡੇ ਗਏ | ਇਸ ਦੇ ਨਾਲ ਹੀ ਰਾਜਵਿੰਦਰ ਕੌਰ ਬੀ.ਏ. ਭਾਗ ਦੂਜਾ ਤੇ ਗੁਰਜਿੰਦਰ ਸਿੰਘ ਬੀ.ਕਾਮ. ਭਾਗ ਦੂਜਾ ਨੂੰ ਬੈਸਟ ਵਲੰਟੀਅਰ ਚੁਣਿਆ ਗਿਆ | ਇਸ ਮੌਕੇ ਪ੍ਰੋ. ਸ਼ਮਸ਼ੇਰ ਸਿੰਘ, ਪ੍ਰੋ. ਅਮਰਪ੍ਰੀਤ ਸਿੰਘ, ਪ੍ਰੋ. ਹਰਦਵਿੰਦਰ ਸਿੰਘ, ਪ੍ਰੋ. ਲਵਪ੍ਰੀਤ ਕੌਰ, ਪ੍ਰੋ. ਰਵਨੀਤ ਕੌਰ, ਪ੍ਰੋ. ਸੰਦੀਪ ਕੌਰ ਅਤੇ ਪ੍ਰੋ. ਗੁਰਪ੍ਰੀਤ ਕੌਰ ਆਦਿ ਹਾਜ਼ਰ ਰਹੇ |
ਪਿਛਲੀ ਖ਼ਬਰ ਜ਼ੋਨ ਤਲਵੰਡੀ ਰਾਮਾ ਤੋਂ ਬਿਨਾਂ ਮੁਕਾਬਲਾ ਜੇਤੂ ਬੀਬੀ ਰਾਜਬੀਰ ਕੌਰ ਨੇ ਕੀਤਾ ਧੰਨਵਾਦ ਅਗਲੀ ਖ਼ਬਰ ਵੁੱਡਸਟਾਕ ਪਬਲਿਕ ਸਕੂਲ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।