31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਹੈਵਨਲੀ ਬ੍ਰੀਡ ਆਫ ਲਾਈਫ ਚਰਚ ਸ਼ਾਹਪੁਰ ਕੰਢੀ ਵਲੋਂ ਕੱਢੀ ਗਈ ਸ਼ੋਭਾ ਯਾਤਰਾ

ਅਜੀਤ ਡੈਸਕ 25-12-2025
ਸ਼ਾਹਪੁਰ ਕੰਢੀ, 24 ਦਸੰਬਰ (ਰਣਜੀਤ ਸਿੰਘ)- ਹੈਵਨਲੀ ਬ੍ਰੀਡ ਆਫ਼ ਲਾਈਫ ਚਰਚ ਸ਼ਾਹਪੁਰ ਕੰਢੀ ਵਲੋਂ ਪਾਸਟਰ ਦਿਲਬਾਗ ਮਸੀਹ ਦੀ ਅਗਵਾਈ ਹੇਠ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਜਿਸ ਦੇ ਸ਼ੁੱਭ ਆਰੰਭ ਸਮਾਜ ਸੇਵਕ ਸੋਹਨ ਲਾਲ ਅਤੇ ਬਲਾਕ ਸੰਮਤੀ ਮੈਂਬਰ ਅਨਿਲ ਕੁਮਾਰ ਵਲੋਂ ਰਿਬਨ ਕੱਟ ਕੇ ਕੀਤਾ ਗਿਆ | ਸ਼ੋਭਾ ਯਾਤਰਾ ਵਿਚ ਪ੍ਰਭੂ ਯਿਸੂ ਮਸੀਹ ਦੇ ਜੀਵਨ ਨਾਲ ਸਬੰਧਿਤ ਵੱਖ-ਵੱਖ ਤਰ੍ਹਾਂ ਦੀਆਂ ਝਾਕੀਆਂ ਬਣਾਈਆਂ ਹੋਈਆਂ ਸਨ | ਸੰਗਤਾਂ ਪ੍ਰਭੂ ਯਿਸੂ ਮਸੀਹ ਦੇ ਗੁਣ ਗਾਇਣ ਕਰ ਰਹੀਆਂ ਸਨ | ਪ੍ਰਭੂ ਪ੍ਰੇਮੀਆਂ ਵਲੋਂ ਚਾਹ, ਪਾਣੀ ਅਤੇ ਫਰੂਟ ਦੇ ਲੰਗਰ ਲਗਾਏ ਗਏ ਸਨ | ਇਸ ਮੌਕੇ ਪਾਸਟਰ ਵਿਲੀਅਮ, ਪਾਸਟਰ ਵਿਸ਼ਾਲ, ਪਾਸਟਰ ਰਾਹੁਲ, ਸੋਨੰੂ ਮਸੀਹ, ਮਿੰਟੂ ਸੈਮਸੰਨ, ਪੀਟਰ, ਰਾਜੇਸ਼ ਲੱਕ, ਬਾਦਲ ਮਸੀਹ, ਐਡਵੋਕੇਟ ਹਰਸ਼, ਕੇਵਲ ਕ੍ਰਿਸ਼ਨ, ਮਿਲਖੀ ਰਾਮ ਅਤੇ ਨਿਕਸਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜੂਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਬਣਾਈ ਜਾਣ ਵਾਲੀ ਰਿਹਾਇਸ਼ੀ ਕਾਲੋਨੀ ਨੂੰ ਲੈ ਕੇ ਹੋਈ ਮੀਟਿੰਗ ਅਗਲੀ ਖ਼ਬਰ ਬਜਰੰਗ ਦਲ ਜ਼ਿਲ੍ਹਾ ਪਠਾਨਕੋਟ ਨੇ ਬੰਗਲਾਦੇਸ਼ 'ਚ ਹਿੰਦੂਆਂ ਦੇ ਕਤਲਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।