31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸੰਦੀਪਨੀ ਗੁਰੂਕੁਲ ਨੇ ਐਨ.ਡੀ.ਏ. ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰਨ ਲਈ ਕੀਤੇ ਸਾਰਥਿਕ ਯਤਨ-ਸਾਹਿਲ ਮਹਾਜਨ

ਅਜੀਤ ਡੈਸਕ 25-12-2025
ਪਠਾਨਕੋਟ, 24 ਦਸੰਬਰ (ਸੰਧੂ)- ਸੰਦੀਪਨੀ ਗੁਰੂਕੁਲ ਨੇ ਐਨ.ਡੀ.ਏ. ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰਨ ਲਈ ਇਕ ਪ੍ਰੈਸ ਕਾਨਫ਼ਰੰਸ ਤੇ ਜੁਆਇਨਿੰਗ ਸਮਾਗਮ ਕਰਵਾਇਆ ਜਿਸ ਵਿਚ ਮੇਜਰ ਜਨਰਲ ਸੰਜੀਵ ਡੋਗਰਾ (ਸੇਵਾ-ਮੁਕਤ) ਨੇ ਸੰਦੀਪਨੀ ਗੁਰੂਕੁਲ ਦੇ ਐਨ.ਡੀ.ਏ. ਪ੍ਰੋਗਰਾਮ ਦੇ ਸਲਾਹਕਾਰ ਵਜੋਂ ਅਹੁਦਾ ਸੰਭਾਲਿਆ | ਜਦੋਂ ਕਿ ਏਅਰ ਵਾਈਸ ਮਾਰਸ਼ਲ ਪੀ.ਐਸ. ਮੱਲ੍ਹੀ (ਸੇਵਾ-ਮੁਕਤ) ਸਲਾਹਕਾਰ ਵਜੋਂ ਸ਼ਾਮਿਲ ਹੋਏ | ਐਨ.ਡੀ.ਏ. ਵਿੰਗ ਦੇ ਪਿ੍ੰਸੀਪਲ, ਲੈਫ਼ਟੀਨੈਂਟ ਕਰਨਲ ਪਵਨ ਸਿੰਘ ਦੀ ਅਗਵਾਈ ਹੇਠ ਸਕੂਲ ਆਪਣੇ ਰੱਖਿਆ-ਮੁਖੀ ਵਿੱਦਿਅਕ ਮਾਡਲ ਦਾ ਪ੍ਰਦਰਸ਼ਨ ਕਰਦਾ ਹੈ, ਜੋ ਅਤਿ-ਆਧੁਨਿਕ ਬੁਨਿਆਦੀ ਢਾਂਚੇ ਦੁਆਰਾ ਸਮਰਥਤ ਹੈ ਜਿਸ ਵਿਚ ਏ.ਆਈ. ਤੇ ਰੋਬੋਟਿਕਸ ਪ੍ਰਯੋਗਸ਼ਾਲਾਵਾਂ ਇਕ ਐਨ.ਡੀ.ਏ.-ਪੈਟਰਨ ਕੋਰਸ ਤੇ ਅਨੁਸ਼ਾਸਿਤ ਸਰੀਰਕ ਸਿਖਲਾਈ ਸਹੂਲਤਾਂ ਸ਼ਾਮਿਲ ਹਨ | ਸਕੂਲ ਦੇ ਪਿ੍ੰਸੀਪਲ ਕੈਪਟਨ ਰੋਹਿਤ ਦਿਵੇਦੀ ਨੇ ਆਗਾਮੀ ਸੈਨਿਕ ਸਕੂਲ ਏਫੀਲੇਸ਼ਨ ਲਈ ਚੱਲ ਰਹੇ ਯਤਨਾਂ 'ਤੇ ਚਾਨਣਾ ਪਾਇਆ | ਸਕੂਲ ਦੇ ਚੇਅਰਮੈਨ ਇੰਜੀ: ਸਾਹਿਲ ਮਹਾਜਨ ਨੇ ਕਿਹਾ ਕਿ ਸੰਦੀਪਨੀ ਗੁਰੂਕੁਲ ਅਨੁਸ਼ਾਸਿਤ, ਤਕਨੀਕੀ ਤੌਰ 'ਤੇ ਲੈਸ ਤੇ ਮੁੱਲ-ਅਧਾਰਿਤ ਵਿਦਿਆਰਥੀਆਂ ਨੂੰ ਤਿਆਰ ਕਰਨ 'ਤੇ ਕੇਂਦਰਿਤ ਕਰਦਾ ਹੈ, ਜੋ ਭਾਰਤੀ ਹਥਿਆਰਬੰਦ ਸੈਨਾਵਾਂ ਵਿਚ ਭਵਿੱਖ ਦੇ ਅਧਿਕਾਰੀਆਂ ਵਜੋਂ ਦੇਸ਼ ਦੀ ਸੇਵਾ ਕਰਨ ਦੇ ਸਮਰੱਥ ਬਣ ਸਕਣ | ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਤਜਰਬੇਕਾਰ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ ਲਈ ਤਿਆਰ ਕਰਨਾ ਹੈ |
ਪਿਛਲੀ ਖ਼ਬਰ ਪੰਜਾਬ ਸੋਧ ਐਕਟ 2025 ਨੂੰ ਵਾਪਸ ਲੈਣ ਦੀ ਸਮਾਜ ਸੇਵੀਆਂ ਨੇ ਕੀਤੀ ਮੰਗ ਅਗਲੀ ਖ਼ਬਰ ਰਾਸ਼ਟਰੀ ਗਣਿਤ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।