25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਲਈ ਦੂਜੇ ਰਾਊਾਡ ਦੀ ਰਿਹਰਸਲ ਸਮਾਪਤ <br/>

ਅਜੀਤ ਡੈਸਕ 10-12-2025
ਘਰੋਟਾ, 9 ਦਸੰਬਰ (ਸੰਜੀਵ ਗੁਪਤਾ)-ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਤਿਆਰੀਆਂ ਦੇ ਤਹਿਤ ਦੂਜੇ ਰਾਊਾਡ ਦੀ ਮਹੱਤਵਪੂਰਨ ਰਿਹਰਸਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਵਿਖੇ ਸਫਲਤਾ ਪੂਰਵਕ ਸਮਾਪਤ ਹੋਈ | ਪ੍ਰੋਗਰਾਮ ਦੀ ਅਗਵਾਈ ਬੀ.ਡੀ.ਪੀ.ਓ ਵਿਜੇ ਕੁਮਾਰ ਨੇ ਕੀਤੀ | ਜਦਕਿ ਰਿਟਰਨਿੰਗ ਅਫ਼ਸਰ ਪਿ੍ਤਪਾਲ ਸਿੰਘ ਅਤੇ ਅਸਿਸਟੈਂਟ ਰਿਟਰਨਿੰਗ ਅਫ਼ਸਰ ਰਜਿੰਦਰ ਸਿੰਘ ਵੀ ਮੌਕੇ 'ਤੇ ਮੌਜੂਦ ਰਹੇ | ਅਧਿਕਾਰੀਆਂ ਨੇ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਕਰਵਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ | ਚੋਣ ਪ੍ਰਕਿਰਿਆ ਦੇ ਹਰ ਪੱਧਰ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਕੋਈ ਕਮੀ ਨਾ ਰਹਿ ਜਾਵੇ | ਮਾਸਟਰ ਟਰੇਨਰ ਜਗਦੀਸ਼ ਭਗਤ ਅਤੇ ਘਨਸ਼ਿਆਮ ਸ਼ਰਮਾ ਨੇ ਸਟਾਫ ਨੂੰ ਚੋਣ ਦਿਨ ਦੀ ਜ਼ਿੰਮੇਵਾਰੀ ਨਿਭਾਉਣ ਬਾਰੇ ਹਦਾਇਤਾਂ ਦਿੱਤੀਆਂ | ਉਨਾਂ ਨੇ ਬੈਲਟ ਪੇਪਰ, ਬੈਲਟ ਬਾਕਸ, ਕਾਊਾਟਿੰਗ ਪ੍ਰਕਿਰਿਆ, ਸ਼ੁਰੂਆਤੀ ਕੰਮ, ਸਮਾਪਤੀ ਤੇ ਪੇਪਰ ਵਰਕ ਸਬੰਧੀ ਜ਼ਰੂਰੀ ਨੁਕਤੇ ਸਮਝਾਏ | ਉਨ੍ਹਾਂ ਨੇ ਸਾਰੇ ਚੋਣ ਡਿਊਟੀ ਸਟਾਫ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਹਦਾਇਤ ਦਿੱਤੀ | ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਘਰੋਟਾ ਬਲਾਕ ਲਈ ਕੁੱਲ 198 ਪੋਲਿੰਗ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਹਨ ਜੋ ਕਿ 18 ਬਲਾਕ ਸੰਮਤੀ ਜ਼ੋਨ ਅਤੇ 3 ਜ਼ਿਲ੍ਹਾ ਪ੍ਰੀਸ਼ਦ ਸੀਟਾਂ 'ਤੇ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਸਮਾਪਤ ਕਰਵਾਉਣਗੀਆਂ |

ਪਿਛਲੀ ਖ਼ਬਰ ਨਾਜਾਇਜ਼ ਪਿਸਤੌਲ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਬਲਾਕ ਸੰਮਤੀ ਉਮੀਦਵਾਰ ਅਨਿਲ ਕੁਮਾਰ ਵਲੋਂ ਘਰ-ਘਰ ਚੋਣ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।