ਪਠਾਨਕੋਟ, 9 ਦਸੰਬਰ (ਸੰਧੂ)-ਕਿ੍ਕਟ ਐਸੋਸੀਏਸ਼ਨ ਪਠਾਨਕੋਟ ਮੌਜੂਦਾ ਸੀਜ਼ਨ ਲਈ ਲੜਕਿਆਂ ਦੇ ਅੰਡਰ-14 ਪੀ.ਸੀ.ਏ ਕਿ੍ਕਟ ਟੂਰਨਾਮੈਂਟ ਲਈ ਟਰਾਇਲਾਂ ਦਾ ਆਯੋਜਨ ਕਰ ਰਹੀ ਹੈ | ਜਾਣਕਾਰੀ ਸਾਂਝੀ ਕਰਦੇ ਹੋਏ ਸੰਨੀ ਮਹਾਜਨ ਸਕੱਤਰ ਕਿ੍ਕਟ ਐਸੋਸੀਏਸ਼ਨ ਅਤੇ ਇੰਦਰਜੀਤ ਸਿੰਘ ਮੁੱਖ ਕੋਚ ਕਿ੍ਕਟ ਐਸੋਸੀਏਸ਼ਨ ਨੇ ਦੱਸਿਆ ਕਿ ਅੰਡਰ-14 ਲੜਕਿਆਂ ਲਈ ਜ਼ਿਲ੍ਹਾ ਪੱਧਰੀ ਟਰਾਇਲ 11 ਦਸੰਬਰ ਨੂੰ ਹੋਣਗੇ | ਜਿਸ ਵਿਚ ਭਾਗ ਲੈਣ ਲਈ ਉਮਰ ਯੋਗਤਾ ਜਨਮ ਮਿਤੀ 1 ਸਤੰਬਰ 2011 ਅਤੇ 31 ਅਗਸਤ 2013 ਦੇ ਵਿਚਕਾਰ ਹੋਵੇ | ਉਨ੍ਹਾਂ ਦੱਸਿਆ ਕਿ ਟਰਾਇਲ ਕੁਠੇਰ ਕਿ੍ਕਟ ਗਰਾਊਾਡ ਡਿਫੈਂਸ ਰੋਡ ਪਿੰਡ ਕੁਠੇਰ ਪਠਾਨਕੋਟ ਵਿਖੇ ਆਯੋਜਿਤ ਕੀਤੇ ਜਾਣਗੇ | ਸਾਰੇ ਦਿਲਚਸਪੀ ਰੱਖਣ ਵਾਲੇ ਖਿਡਾਰੀਆਂ ਨੂੰ ਸਵੇਰੇ 10:00 ਵਜੇ ਤੱਕ ਆਪਣੀਆਂ ਚਿੱਟੀਆਂ ਕਿ੍ਕਟ ਵਰਦੀਆਂ ਵਿਚ ਰਿਪੋਰਟ ਕਰਨ ਅਤੇ ਆਪਣੇ ਵਿਅਕਤੀਗਤ ਕਿੱਟ ਬੈਗ ਨਾਲ ਲੈ ਕੇ ਆਉਣ | ਭਾਗੀਦਾਰ ਤਸਦੀਕ ਲਈ ਆਪਣਾ ਜਨਮ ਸਰਟੀਫਿਕੇਟ ਅਤੇ ਰਿਹਾਇਸ਼ ਸਰਟੀਫਿਕੇਟ ਨਾਲ ਲੈ ਕੇ ਜ਼ਰੂਰ ਲਿਆਉਣ ਅਤੇ ਰਜਿਸਟ੍ਰੇਸ਼ਨ ਅਤੇ ਐਂਟਰੀ ਪ੍ਰਕਿਰਿਆ ਸਵੇਰੇ 11:00 ਵਜੇ ਤੱਕ ਖੁੱਲ੍ਹੀ ਰਹੇਗੀ |