ਬਟਾਲਾ, 8 ਦਸੰਬਰ (ਸਤਿੰਦਰ ਸਿੰਘ)- ਸੰਤ ਬਾਬਾ ਤੇਜਾ ਸਿੰਘ ਨਕੌੜੇ ਵਾਲੇ ਅਤੇ ਸੰਤ ਹਰਭਜਨ ਸਿੰਘ ਭਾਗੋਵਾਲ ਵਾਲਿਆਂ ਦੇ ਸਾਂਝੀ ਬਰਸੀ ਸਮਾਗਮ ਮੁੱਖ ਸੇਵਾਦਾਰ ਬਾਬਾ ਸਰਬਜੀਤ ਸਿੰਘ ਭਾਗੋਵਾਲ ਦੀ ਦੇਖ-ਰੇਖ ਹੇਠ ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ ਭਾਗੋਵਾਲ ਖੁਰਦ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਏ ਗਏ | ਗੁਰਦੁਆਰਾ ਸਾਹਿਬ ਵਿਖੇ 12 ਅਖੰਡ ਪਾਠ ਦੇ ਭੋਗ ਉਪਰੰਤ ਖੁੱਲੇ ਪੰਡਾਲ ਵਿਚ ਦੀਵਾਨ ਸਜਾਏ ਗਏ | ਬਰਸੀ ਸਮਾਗਮ ਦੌਰਾਨ ਭਾਈ ਭਗਤਾਂ ਸਿੰਘ ਦੇ ਨਾਮਧਾਰੀ ਕੀਰਤਨੀ ਜਥੇ ਵਲੋਂਾ ਰਾਗਾਂ 'ਤੇ ਆਧਾਰਿਤ ਤੰਤੀ ਸਾਜ਼ਾਂ ਨਾਲ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ | ਇਸ ਤੋਂ ਇਲਾਵਾ ਜਥੇਦਾਰ ਸੁਖਵੰਤ ਸਿੰਘ ਮੁਹਾਵਾ, ਦਿਲਬਾਗ ਸਿੰਘ ਵਲਟੋਹਾ ਅਤੇ ਭਾਈ ਜੋਗਾ ਸਿੰਘ ਦੇ ਕਵੀਸ਼ਰੀ ਜਥੇ ਵਲੋਂ ਕਵੀਸ਼ਰੀ ਰਾਹੀਂ ਸੰਤਾਂ ਦੀ ਮਹਿਮਾ ਸੁਣਾਈ | ਇਸ ਮੌਕੇ ਬਾਬਾ ਨਾਮਦੇਵ ਜੀ ਮੁੱਖ ਸੇਵਾਦਾਰ ਗੁਰੁਦਆਰਾ ਬੋਹੜੀ ਸਾਹਿਬ ਛੋਟੇ ਘੁੰਮਣਾਂ ਵਾਲਿਆਂ ਨੇ ਵਿਸ਼ੇਸ ਤੌਰ 'ਤੇ ਸ਼ਿਰਕਤ ਕੀਤੀ ਤੇ ਰਾਗੀ ਜਥਿਆਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ | ਸਟੇਜ ਸਕੱਤਰ ਦੀ ਸੇਵਾ ਮਾਸਟਰ ਕੁਲਵਿੰਦਰ ਸਿੰਘ ਪੰਨੂੰ ਤੇ ਲਖਵਿੰਦਰ ਸਿੰਘ ਉਗਰੇਵਾਲ ਵਲੋਂ ਬਾਖੂਬੀ ਨਿਭਾਈ ਗਈ | ਇਸ ਮੌਕੇ ਪਿ੍ੰਸੀਪਲ ਦਵਿੰਦਰ ਸਿੰਘ, ਇੰਜੀ. ਰਾਜਪਾਲ ਸਿੰਘ, ਬਚਨ ਸਿੰਘ ਕਾਹਲੋਂ, ਪ੍ਰੋ. ਬਲਬੀਰ ਸਿੰਘ ਕੋਲਾ, ਪ੍ਰੋ. ਦਲਜੀਤ ਸਿੰਘ ਧਾਰੋਵਾਲੀ, ਥਾਣੇਦਾਰ ਗੁਰਮੇਜ ਸਿੰਘ, ਥਾਣੇਦਾਰ ਸੁਖਜਿੰਦਰ ਸਿੰਘ, ਥਾਣੇਦਾਰ ਰਾਜਨਦੀਪ ਸਿੰਘ, ਥਾਣੇਦਾਰ ਗੁਰਦੀਪ ਸਿੰਘ ਭਾਗੋਵਾਲ, ਸਰਪੰਚ ਸਰਬਜੀਤ ਸਿੰਘ ਘਣੀਆਂ, ਸੰਤ ਬੰਤਾ ਸਿੰਘ ਸ਼ਹਿਜਾਦਾ, ਦਿਲਬਾਗ ਸਿੰਘ ਬਾਲੇਵਾਲ, ਲੈਕਚਰਾਰ ਰਣਜੋਧ ਸਿੰਘ, ਕੁਲਵੰਤ ਸਿੰਘ ਪੰਧੇਰ, ਸਵਿੰਦਰ ਸਿੰਘ ਕਾਲਾ ਅਫਗਾਨਾ, ਰਛਪਾਲ ਸਿੰਘ ਮੰਮਣ, ਗੁਰਵਿੰਦਰ ਸਿੰਘ ਗਿੰਨੀ, ਜਸਵਿੰਦਰ ਸਿੰਘ ਅੰਮਿ੍ਤਸਰ, ਨਰਵਿੰਦਰ ਸਿੰਘ ਬਿਜਲੀਵਾਲ, ਜਸਵਿੰਦਰ ਸਿੰਘ ਪਾਹੜਾ, ਸਾਬਕਾ ਸਰਪੰਚ ਨਰਿੰਦਰ ਸਿੰਘ ਪੱਡਾ, ਅਕਾਲੀ ਆਗੂ ਸ਼ਮਸੇਰ ਸਿੰਘ ਚੀਮਾ, ਮਨਬੀਰ ਸਿੰਘ ਨਿਊਜ਼ੀਲੈਂਡ, ਤਰਜਿੰਦਰ ਸਿੰਘ ਰੰਦੇਵ, ਗੁਰਦੀਪ ਸਿੰਘ ਸਾਰਚੂਰ, ਦਲਜੀਤ ਸਿੰਘ ਸਾਰਚੂਰ, ਕੋਮਲ ਸਿੰਘ ਦੁਬਈ, ਜਰਮਨ ਸਿੰਘ ਬਹਿਰੀਨ, ਅਮੋਲਕ ਸਿੰਘ ਭਾਗੋਵਾਲ, ਗੁਰਦੇਵ ਸਿੰਘ ਮਹੁੱਬਤ, ਜਗੀਰ ਸਿੰਘ ਘਣੀਆਂ, ਲੈਕ. ਕਸ਼ਮੀਰ ਸਿੰਘ ਗਿੱਲ, ਲੈਕ. ਜਸਪਾਲ ਸਿੰਘ ਕੋਟੀ, ਸਰਵਣ ਸਿੰਘ, ਜਥੇਦਾਰ ਗੁਰਪ੍ਰੀਤ ਸਿੰਘ, ਸਵਾਮੀਪਾਲ ਸਿੰਘ ਕਨੋਡਾ, ਮਹੱਬਤਪਾਲ ਸਿੰਘ ਕੈਨੇਡਾ, ਮਾ. ਜਗਜੀਤ ਸਿੰਘ, ਮਾ. ਜਗਦੀਸ਼ ਸਿੰਘ, ਹਰਦਿਆਲ ਸਿੰਘ ਅੰਮਿ੍ਤਸਰ, ਨਿਰਪਜੀਤ ਸਿੰਘ, ਬਲਬੀਰ ਸਿੰਘ ਬੋਲੀ, ਲੈਕ. ਮਨਜੀਤ ਸਿੰਘ, ਕੁਲਦੀਪ ਸਿੰਘ ਉਗਰੇਵਾਲ, ਦਰਸ਼ਨ ਸਿੰਘ ਕਾਹਲੋਂ, ਸਰਪੰਚ ਪਲਵਿੰਦਰ ਸਿੰਘ ਭਾਗੋਵਾਲ, ਸਰਪੰਚ ਹੀਰਾ ਸਿੰਘ ਉਗਰੇਵਾਲ, ਨਰਿੰਦਰ ਸਿੰਘ ਬਸਰਾਵਾਂ, ਜਤਿੰਦਰ ਸਿੰਘ ਭੱਟੀ, ਮਾ. ਅਮਰੀਕ ਸਿੰਘ ਗੁਰਦਾਸਪੁਰ, ਅੰਮਿ੍ਤਪਾਲ ਸਿੰਘ ਮੰਮਣ, ਡਾ. ਗੁਰਸ਼ਰਨ ਸਿੰਘ, ਡਾ. ਗੁਰਮੁੱਖ ਸਿੰਘ, ਡਾ. ਦਿਲਬਾਗ ਸਿੋਂਘ, ਗੁਰਪ੍ਰੀਤ ਸਿੰਘ, ਬਲਬੀਰ ਸਿੰਘ, ਕੁਲਦੀਪ ਸਿੰਘ ਸੋਨੂੰ, ਬੀ.ਡੀ.ਪੀ.ਓ. ਪਰਮਜੀਤ ਸਿੰਘ, ਬਾਬਾ ਨੱਥਾ ਸਿੰਘ, ਬਾਬਾ ਸਰਵਣ ਸਿੰਘ, ਸਾਧੂ ਮੰਡਲੀ ਉਦਾਸੀ ਸੰਪਰਦਾਇ, ਮੋਹਣ ਸਿੰਘ ਚੋਕੇਵਾਲ, ਮਾਸਟਰ ਗੁਰਪ੍ਰੀਤ ਸਿੰਘ, ਲੈਕਚਰਾਰ ਤਰਲੋਕ ਸਿੰਘ ਨਾਥਪੁਰ, ਲੋਕਾ. ਹਰਪਾਲ ਸਿੰਘ, ਹਰਦੀਪ ਸਿੰਘ ਭੰਗਵਾਂ, ਮਾ. ਹਰਪ੍ਰੀਤ ਸਿੰਘ, ਝਿਰਮਲ ਸਿੰਘ, ਦਲਜਿੰਦਰ ਸਿੰਘ ਸੰਧੂ, ਅਮਨਜੋਤ ਸਿੰਘ ਪੰਨੂੰ, ਹਰਜਿੰਦਰ ਸਿੰਘ ਅਤੇ ਹੋਰ ਸੰਗਤਾਂ ਹਾਜ਼ਰ ਸਨ | 8ਬੀਟੀਐਲ27