ਵਡਾਲਾ ਗ੍ਰੰਥੀਆਂ, 8 ਦਸੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)- ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ: ਸੁਖਬੀਰ ਸਿੰਘ ਵਾਹਲਾ ਨੇ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ ਕੀਤੀਆਂ | ਮੀਟਿੰਗਾਂ ਤੋਂ ਬਾਅਦ ਸ: ਸੁਖਬੀਰ ਸਿੰਘ ਵਾਹਲਾ ਨੇ ਦੱਸਿਆ ਕਿ ਵਡਾਲਾ ਗ੍ਰੰਥੀਆਂ ਜ਼ੋਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਮਾਹੌਲ ਬਹੁਤ ਹੀ ਵਧੀਆ ਤਰੀਕੇ ਦਾ ਬਣਿਆ ਹੋਇਆ ਹੈ | ਹਰੇਕ ਪਿੰਡ ਵਿਚ ਲੋਕ ਅਕਾਲੀ ਸਰਕਾਰ ਦੇ ਸਮੇਂ ਦੌਰਾਨ ਹੋਏ ਵਿਕਾਸ ਕਾਰਜਾਂ ਨੂੰ ਯਾਦ ਕਰਦੇ ਹੋਏ ਪਾਰਟੀ ਦੇ ਪੱਖ ਵਿਚ ਖੂਬ ਹੁੰਗਾਰਾ ਭਰ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਜਨਕਲਿਆਣੀ ਯੋਜਨਾਵਾਂ ਦੀ ਬਦੌਲਤ ਹੀ ਅੱਜ ਪਿੰਡਾਂ ਦੇ ਲੋਕ ਦੁਬਾਰਾ ਅਕਾਲੀ ਦਲ ਨੂੰ ਜਿਤਾਉਣ ਲਈ ਬੇਤਾਬ ਹੈ | ਸ: ਵਾਹਲਾ ਨੇ ਕਿਹਾ ਕਿ ਉਨ੍ਹਾਂ ਨੂੰ ਵਡਾਲਾ ਗ੍ਰੰਥੀਆਂ ਜ਼ੋਨ ਦੇ ਹਰ ਪਿੰਡ 'ਚ ਬੇਹੱਦ ਪਿਆਰ, ਸਤਿਕਾਰ ਅਤੇ ਮਾਣ ਮਿਲ ਰਿਹਾ ਹੈ ਜਿਸ ਦਾ ਬਦਲਾ ਉਹ ਲੋਕਾਂ ਦੀ ਸੇਵਾ ਕਰ ਕੇ ਹੀ ਦੇ ਸਕਦੇ ਹਨ |