ਧਾਰੀਵਾਲ, 8 ਦਸੰਬਰ (ਜੇਮਸ ਨਾਹਰ)- ਪੰਜਾਬ ਰਾਜ ਚੋਣ ਕਮਿਸ਼ਨ ਵਲੋਂ 14 ਦਸੰਬਰ ਨੂੰ ਸੂਬੇ ਪੰਜਾਬ ਅੰਦਰ ਕਰਵਾਈਆਂ ਜਾ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਜ਼ੋਨ ਨੰਬਰ-3 ਡਡਵਾਂ ਤੋਂ ਪੜ੍ਹੇ-ਲਿਖੇ ਤੇ ਹਰੇਕ ਦੇ ਹਮਦਰਦ 'ਆਪ' ਉਮੀਦਵਾਰ ਸ਼ਰਨਜੀਤ ਕੌਰ ਬਿਨਾਂ ਮੁਕਾਬਲਾ ਬਲਾਕ ਸੰਮਤੀ ਮੈਂਬਰ ਜੇਤੂ ਰਹੇ ਹਨ | ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਜ਼ੋਨ ਡਡਵਾਂ ਤੋਂ 'ਆਪ' ਉਮੀਦਵਾਰ ਸ਼ਰਨਜੀਤ ਕੌਰ ਬਿਨਾਂ ਮੁਕਾਬਲਾ ਬਲਾਕ ਸੰਮਤੀ ਮੈਬਰ ਜੇਤੂ ਰਹੇ ਹਨ | ਉਨ੍ਹਾਂ ਕਿਹਾ ਕਿ ਸ਼ਰਨਜੀਤ ਕੌਰ ਬਿਨਾਂ ਭੇਦਭਾਵ ਸਭ ਦਾ ਸਾਥ ਦੇਣਗੇ | ਇਸ ਦੌਰਾਨ ਬਿਨਾਂ ਮੁਕਾਬਲਾ ਜੇਤੂ ਸੰਮਤੀ ਮੈਂਬਰ ਸ਼ਰਨਜੀਤ ਕੌਰ ਨੇ ਕਿਹਾ ਕਿ ਉਹ ਵਿਧਾਨ ਸਭਾ ਹਲਕਾ ਕਾਦੀਆਂ ਦੀ ਰਹਿਨੁਮਾਈ ਕਰ ਰਹੇ 'ਆਪ' ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਅਤੇ ਸਮੁੱਚੀ ਆਪ ਲੀਡਰਸ਼ਿਪ ਤੇ ਸਾਰੇ ਸਮਰਥਕਾਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਉੱਤੇ ਵਿਸ਼ਵਾਸ ਕਰ ਕੇ ਉਨ੍ਹਾਂ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤਾ |