16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਜ਼ੋਨ ਨੰਬਰ 20 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਠੇਕੇਦਾਰ ਕੁਲਵੰਤ ਸਿੰਘ ਲੁਬਾਣਾ ਨੇ ਆਪਣੇ ਪਿੰਡ ਅੰਦਰ ਚੋਣ ਮੁਹਿੰਮ ਭਖਾਈ

ਅਜੀਤ ਡੈਸਕ 09-12-2025
ਗੁਰਦਾਸਪੁਰ, 8 ਦਸੰਬਰ (ਅਸ਼ੋਕ ਸ਼ਰਮਾ)-ਜ਼ੋਨ ਨੰਬਰ-20 ਬਹਾਦਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਠੇਕੇਦਾਰ ਕੁਲਵੰਤ ਸਿੰਘ ਲੁਬਾਣਾ ਨੇ ਆਪਣੇ ਅਧੀਨ ਪੈਂਦੇ ਪਿੰਡਾਂ ਵਿਚ ਚੋਣ ਮੁਹਿੰਮ ਬਹੁਤ ਵਿਊਾਤਬੰਦੀ ਤਰੀਕੇ ਨਾਲ ਤੇਜ਼ ਕਰ ਦਿੱਤੀ ਹੈ | ਠੇਕੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰਡਾਂ ਅੰਦਰ ਕਾਂਗਰਸ ਪਾਰਟੀ ਕਾਫ਼ੀ ਮਜ਼ਬੂਤ ਹੈ ਜਿਸ ਨਾਲ ਲੋਕਾਂ ਵਲੋਂ ਕਾਂਗਰਸ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਹਲਕਾ ਵਿਧਾਇਕਾ ਤੇ ਸਾਬਕਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਅਤੇ ਸੀਨੀਅਰ ਕਾਂਗਰਸੀ ਅਸ਼ੋਕ ਚੌਧਰੀ ਦੀ ਬਦੌਲਤ ਪਿੰਡਾਂ ਦੇ ਲੋਕ ਕਾਂਗਰਸ ਪਾਰਟੀ ਨੂੰ ਹਮੇਸ਼ਾ ਤਰਜ਼ੀਹ ਦਿੰਦੇ ਆ ਰਹੇ ਹਨ | ਉਨ੍ਹਾਂ ਦੱਸਿਆ ਕਿ ਲੋਕਾਂ ਦੇ ਪਿਆਰ ਸਦਕਾ 20 ਨੰਬਰ ਜ਼ੋਨ ਦੀ ਸੀਟ ਹਲਕਾ ਵਿਧਾਇਕਾ ਦੀ ਝੋਲੀ ਵਿਚ ਪਾਈ ਜਾਵੇਗੀ ਅਤੇ ਪਿੰਡ ਬਹਾਦਰ, ਨੌਸ਼ਹਿਰਾ, ਨਵਾਂ ਪਿੰਡ ਤੇ ਨਵਾਂ ਸ਼ਹਿਰ ਦੇ ਲੋਕਾਂ ਵਲੋਂ ਪੂਰਨ ਤੌਰ 'ਤੇ ਸਹਿਯੋਗ ਤੇ ਭਰੋਸਾ ਦਿੱਤਾ ਗਿਆ ਹੈ | ਇਸ ਮੌਕੇ ਉਨ੍ਹਾਂ ਨਾਲ ਚੋਣ ਪ੍ਰਚਾਰ ਵਿਚ ਸਰਪੰਚ ਕਾਂਗਰਸੀ ਹਰਜਿੰਦਰ ਸਿੰਘ ਜਿੰਦੀ, ਕਸ਼ਮੀਰ ਸਿੰਘ, ਸਰਬਜੀਤ ਸਿੰਘ, ਬਲਵੀਰ ਸਿੰਘ, ਮੁਖ਼ਤਿਆਰ ਸਿੰਘ, ਮਨਪ੍ਰੀਤ ਸਿੰਘ ਮਾਨਾ, ਅਮਰੀਕ ਸਿੰਘ, ਸਾਬਕਾ ਸਰਪੰਚ ਭਜਨ ਸਿੰਘ, ਸਾਬਕਾ ਸਰਪੰਚ ਪੂਰਨ ਸਿੰਘ, ਅਮਰਜੀਤ ਸਿੰਘ ਅਮਰੀਕਾ, ਕਪੂਰ ਸਿੰਘ, ਪਰਮਜੀਤ ਸਿੰਘ, ਬਰਿੰਦਰ ਸਿੰਘ ਅਤੇ ਸੌਰਵ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਚੋਣ ਨਤੀਜਿਆਂ ਤੋਂ ਡਰਦੇ 'ਆਪ' ਸਰਕਾਰ ਨੇ ਵਿਰੋਧੀਆਂ ਦੇ ਕੀਤੇ ਕਾਗ਼ਜ਼ ਰੱਦ-... ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਚੋਣ ਨਤੀਜਿਆਂ ਤੋਂ ਡਰਦੇ 'ਆਪ' ਸਰਕਾਰ ਨੇ ਵਿਰੋਧੀਆਂ ਦੇ ਕੀਤੇ ਕਾਗ਼ਜ਼ ਰੱਦ-...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।