ਗੁਰਦਾਸਪੁਰ, 8 ਦਸੰਬਰ (ਅਸ਼ੋਕ ਸ਼ਰਮਾ)- ਸ਼ਹਿਰ ਅਤੇ ਇਲਾਕਾ ਵਾਸੀਆਂ ਦੀ ਮੰਗ ਨੰੂ ਮੁੱਖ ਰੱਖਦਿਆਂ ਉੱਘੇ ਆੜ੍ਹਤੀ ਪਰਮਪ੍ਰੀਤ ਸਿੰਘ ਮਾਨ ਪੁੱਤਰ ਸਾਬਕਾ ਇੰਸਪੈਕਟਰ ਗੁਰਪ੍ਰਤਾਪ ਸਿੰਘ ਵਲੋਂ ਅੱਜ ਸ਼ਹਿਰ ਅੰਦਰ ਜ਼ੋਕਾ ਡਿਨਰ ਹੋਟਲ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਕੀਤਾ ਗਿਆ ਅਤੇ ਪਰਿਵਾਰ ਨੰੂ ਵਧਾਈ ਦਿੱਤੀ ਗਈ | ਇਸ ਹੋਟਲ ਦੀਆਂ ਵਿਸ਼ੇਸ਼ਤਾਈਆਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਹ ਹੋਟਲ ਪਹਿਲੀ ਮੰਜ਼ਿਲ, ਜਮੀਤੀ ਬਿਲਡਿੰਗ, ਹਾਰਟ ਸਿਟੀ, ਹਨੂਮਾਨ ਚੌਕ, ਪੁਲਿਸ ਲਾਈਨ ਰੋਡ ਗੁਰਦਾਸਪੁਰ ਵਿਖੇ ਸਥਿਤ ਹੈ | ਇਹ ਹੋਟਲ ਇਟਲੀ ਦੀ ਇਕ ਨਾਮੀ ਕੰਪਨੀ ਨਾਲ ਸਬੰਧਿਤ ਹੈ | ਇਸ ਦੀ ਮੁੱਖ ਬਰਾਂਚ ਹਰਿਆਣਾ ਗੁੜਗਾਉਂ ਵਿਚ ਸਥਿਤ ਹੈ | ਉਨ੍ਹਾਂ ਦੱਸਿਆ ਕਿ ਸਾਡਾ ਹੋਟਲ ਬਾਕੀ ਹੋਟਲਾਂ ਨਾਲੋਂ ਸਾਰੀਆਂ ਸੁਵਿਧਾਵਾਂ ਨਾਲ ਲੈਸ ਹੋਵੇਗਾ | ਇਸ ਹੋਟਲ ਦੀ ਪੰਜਾਬ ਵਿਚ 10ਵੀਂ ਬਰਾਂਚ ਗੁਰਦਾਸਪੁਰ ਵਿਖੇ ਖੋਲ੍ਹੀ ਗਈ ਹੈ | ਉਨ੍ਹਾਂ ਦੱਸਿਆ ਕਿ ਜ਼ੋਕਾ ਡਿਨਰ ਹੋਟਲ ਨੰੂ ਦੇਖਣ ਵਾਸਤੇ ਗੁਰਦਾਸਪੁਰ ਸ਼ਹਿਰ ਦੀਆਂ ਮਹਾਨ ਸ਼ਖਸੀਅਤਾਂ ਤੇ ਪ੍ਰਵਾਸੀ ਭਾਰਤੀਆਂ ਤੋਂ ਇਲਾਵਾ ਪਿੰਡਾਂ ਤੇ ਸ਼ਹਿਰਾਂ ਦੇ ਲੋਕ ਵੱਡੀ ਗਿਣਤੀ ਵਿਚ ਪਹੁੰਚ ਰਹੇ ਹਨ | ਇਸ ਮੌਕੇ ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ, ਸੀਨੀਅਰ ਅਕਾਲੀ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਕ੍ਰਿਪਾਲ ਸਿੰਘ ਗੁੰਝੀਆਂ, ਉੱਘੇ ਉਦਯੋਗਪਤੀ ਆਕਾਸ਼ ਫਾਇਨੈਂਸਰ, ਚੀਫ ਐਗਰੀਕਲਚਰ ਰਣਧੀਰ ਸਿੰਘ, ਸੀ.ਏ. ਸੰਦੀਪ ਮਹਾਜਨ, ਸਾਬਕਾ ਚੇਅਰਮੈਨ ਮਹਿੰਦਰ ਸਿੰਘ ਸਿੱਧਵਾਂ, ਹੀਰਾ ਸਿੰਘ ਬੱਬੇਹਾਲੀ, ਸੇਵਾ-ਮੁਕਤ ਡੀ.ਐੱਸ.ਪੀ. ਅਜੈਬ ਸਿੰਘ, ਅੰਝੇ ਜਿਊਲਰ ਗੁਰਦਾਸਪੁਰ, ਅਜੇ ਮਹਾਜਨ ਟੀ.ਵੀ. ਸੈਂਟਰ ਗੁਰਦਾਸਪੁਰ, ਲਖਬੀਰ ਸਿੰਘ ਕਠਿਆਲੀ, ਬਲਜਿੰਦਰ ਸਿੰਘ ਮੱਦੋਵਾਲ, ਠਾਕੁਰ ਯੁੱਧਵੀਰ ਸਿੰਘ ਗੁੰਝੀਆਂ ਤੇ ਬੌਬੀ ਕਪੂਰ ਆਦਿ ਹਾਜ਼ਰ ਸਨ |