09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸ੍ਰੀ ਹਰਿਗੋਬਿੰਦਪੁਰ ਹਲਕੇ ਤੋਂ ਬਲਾਕ ਸੰਮਤੀ ਚੋਣਾਂ 'ਚ ਲਾਲ ਸਿੰਘ ਭੱਟੀ ਬਿਨਾਂ ਮੁਕਾਬਲਾ ਜੇਤੂ <br/>

ਅਜੀਤ ਡੈਸਕ 08-12-2025
ਸ੍ਰੀ ਹਰਿਗੋਬਿੰਦਪੁਰ, 7 ਦਸੰਬਰ (ਕੰਵਲਜੀਤ ਸਿੰਘ ਚੀਮਾ)- ਸ੍ਰੀ ਹਰਿਗੋਬਿੰਦਪੁਰ ਬਲਾਕ ਸੰਮਤੀ ਦੇ 12 ਨੰਬਰ ਜ਼ੋਨ (ਰਾਖਵਾਂ) ਤੋਂ ਲਾਲ ਸਿੰਘ ਭੱਟੀ ਵਾਸੀ ਮਾੜੀ ਬੁੱਚੀਆਂ ਨੂੰ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਖੜਾ ਕੀਤਾ ਗਿਆ ਸੀ | ਇਸ ਦੌਰਾਨ ਸ੍ਰੀ ਹਰਿਗੋਬਿੰਦਪੁਰ ਬਲਾਕ ਦੇ 12 ਨੰਬਰ ਜ਼ੋਨ ਤੋਂ ਬਾਕੀ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਾਰਨ ਲਾਲ ਸਿੰਘ ਭੱਟੀ ਵਾਸੀ ਬੁੱਚੀਆਂ 12 ਨੰਬਰ ਜ਼ੋਨ ਤੋਂ ਬਿਨਾਂ ਮੁਕਾਬਲਾ ਬਲਾਕ ਸੰਮਤੀ ਮੈਂਬਰ ਜੇਤੂ ਚੁਣੇ ਗਏ | ਇਸ ਸਮੇਂ ਵਿਧਾਇਕ ਅਮਰਪਾਲ ਸਿੰਘ ਕਿਸ਼ਨੋਕਟ, ਸਰਪੰਚ ਨਿਸ਼ਾਨ ਸਿੰਘ ਮੱਲ੍ਹੀ, ਡੇਵਿਡ ਮਸੀਹ, ਸਾਬਕਾ ਸਰਪੰਚ ਹਰਜੀਤ ਸਿੰਘ ਰਿਆੜ, ਮੈਂਬਰ ਜਸਪਾਲ, ਮੈਂਬਰ ਸਤਨਾਮ ਸਿੰਘ, ਮੈਂਬਰ ਗੁਰਵਿੰਦਰ ਸਿੰਘ ਬਾਜਵਾ, ਮੈਂਬਰ ਯੂਸਫ ਮਸੀਹ, ਮਾਸਟਰ ਜੋਗਿੰਦਰ ਸਿੰਘ, ਸਰਬਜੀਤ ਸਿੰਘ, ਦਲੇਰ ਸਿੰਘ, ਡੇਵਿਡ ਮਸੀਹ (ਗੋਲਾ), ਬਲਦੇਵ ਸਿੰਘ ਗੁਰਾਇਆ, ਸਤਨਾਮ ਸਿੰਘ ਗੁਰਾਇਆ ਆਦਿ ਪਿੰਡ ਵਾਸੀਆਂ ਨੇ ਲਾਲ ਸਿੰਘ ਭੱਟੀ ਨੂੰ ਸੰਮਤੀ ਮੈਂਬਰ ਬਣਨ 'ਤੇ ਮੁਬਾਰਕਬਾਦ ਦਿੱਤੀ |

ਪਿਛਲੀ ਖ਼ਬਰ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਅਗਲੀ ਖ਼ਬਰ ਬੀ.ਐੱਸ.ਸੀ. ਨਰਸਿੰਗ ਸਮੈਸਟਰ ਤੀਜੇ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।