09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਬੀ.ਐੱਸ.ਸੀ. ਨਰਸਿੰਗ ਸਮੈਸਟਰ ਤੀਜੇ ਦਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 08-12-2025
ਗੁਰਦਾਸਪੁਰ, 7ੋ ਦਸੰਬਰ (ਅਸ਼ੋਕ ਸ਼ਰਮਾ)- ਬੀ.ਐਮ.ਐਸ.ਐਮ. ਗਰੁੱਪ ਆਫ਼ ਇੰਸਟੀਚਿਊਟ ਪੁਰਾਣਾ ਸ਼ਾਲਾ ਗੁਰਦਾਸਪੁਰ ਦੇ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਨੇ ਦੱਸਿਆ ਕਿ ਨਰਸਿੰਗ ਕਾਲਜ ਦੇ ਬੀ.ਐਸ.ਸੀ. ਨਰਸਿੰਗ ਤੀਜੇ ਸਮੈਸਟਰ ਦਾ ਬੀ.ਐਫ.ਯੂ.ਐਚ.ਐਸ. ਫਰੀਦਕੋਰਟ ਵਲੋਂ ਐਲਾਨਿਆ ਨਤੀਜਾ ਸ਼ਾਨਦਾਰ ਰਿਹਾ | ਨਰਸਿੰਗ ਕਾਲਜ ਦੀ ਪਿ੍ੰਸੀਪਲ ਸਤਿੰਦਰ ਕੌਰ ਨੇ ਦੱਸਿਆ ਕਿ ਸੋਫੀਆ ਨੇ 7.41 ਸੀ.ਜੀ.ਪੀ. ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਅਤੇ ਗੁਰਪ੍ਰੀਤ ਕੌਰ, ਨਵਜੋਤ, ਰਾਗਨੀ, ਰਿਧੀਮਾ, ਤਾਨੀਆ ਵਿਲਸਨ ਨੇ 7.00 ਸੀ.ਜੀ.ਪੀ. ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ, ਗੁਰਪ੍ਰੀਤ ਕੌਰ ਅਤੇ ਮਹਿਕ ਨੇ 6.59 ਸੀ.ਜੀ.ਪੀ. ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ | ਵਧੀਆ ਨਤੀਜਾ ਆਉਣ 'ਤੇ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਨੇ ਮਿਹਨਤੀ ਸਟਾਫ਼ ਤੇ ਵਿਦਿਆਰਥੀਆਂ ਦੀ ਚੰਗੀ ਕਾਰਗੁਜਾਰੀ ਦੀ ਸ਼ਲਾਘਾ ਕੀਤੀ | ਉਨ੍ਹਾਂ ਦੱਸਿਆ ਕਿ ਸੰਸਥਾ ਵਿਚ ਕੋਰਸ ਜੀ.ਐਨ.ਐਮ., ਏ.ਐਨ.ਐਮ., ਬੀ.ਐਸ.ਸੀ. ਨਰਸਿੰਗ ਦੇ ਨਾਲ-ਨਾਲ ਬੀ.ਏ., ਬੀ.ਸੀ.ਏ., ਬੀ.ਐੱਡ. ਤੇ ਈ.ਟੀ.ਟੀ. ਦੇ ਕੋਰਸ ਵੀ ਉਪਲੱਬਧ ਹਨ | ਚਾਹਵਾਨ ਵਿਦਿਆਰਥੀ ਸਬੰਧਿਤ ਕੋਰਸਾਂ ਬਾਰੇ ਕਾਲਜ 'ਚ ਸਥਾਪਿਤ ਕੀਤੇ ਹੈਲਪ ਡੈਸਕ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਬੀ.ਐਮ.ਐਸ.ਐਮ. ਗਰੁੱਪ ਆਫ਼ ਇੰਸਟੀਚਿਊਟ ਪੁਰਾਣਾ ਸ਼ਾਲਾ ਤੇ ਕਲਾਨੌਰ ਸਿੱਖਿਆ ਦੇ ਖੇਤਰ ਵਿਚ ਸਰਹੱਦੀ ਤੇ ਪੇਂਡੂ ਵਿਦਿਆਰਥੀਆਂ ਨੰੂ ਚੰਗੀ ਤਲੀਮ ਦੇ ਕੇ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ |
ਪਿਛਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਹਲਕੇ ਤੋਂ ਬਲਾਕ ਸੰਮਤੀ ਚੋਣਾਂ 'ਚ ਲਾਲ ਸਿੰਘ ਭੱਟੀ ਬਿਨਾਂ ਮੁਕਾਬਲਾ ਜੇਤੂ <br/> ਅਗਲੀ ਖ਼ਬਰ ਪਿੰਡ ਦੋਦਵਾਂ 21ਵਾਂ ਸਾਲਾਨਾ ਮਹਾਨ ਗੁਰਮਤਿ ਸਮਾਗਮ 14 ਨੰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।