08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜ਼ੋਨ ਕੋਟਲੀ ਸੂਰਤ ਮੱਲ੍ਹੀ ਤੋਂ ਰਿੰਪੀ ਢਿੱਲਵਾਂ ਬਲਾਕ ਸੰਮਤੀ ਦੇ ਬਿਨਾਂ ਮੁਕਾਬਲੇ ਮੈਂਬਰ ਬਣੇ <br/>

ਅਜੀਤ ਡੈਸਕ 08-12-2025
ਕੋਟਲੀ ਸੂਰਤ ਮੱਲ੍ਹੀ, 7 ਦਸੰਬਰ (ਕੁਲਦੀਪ ਸਿੰਘ ਨਾਗਰਾ)-ਪੰਜਾਬ 'ਚ 14 ਦਸੰਬਰ ਨੂੰ ਹੋ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਨਾਮਜ਼ਦਗੀ ਪੇਪਰਾਂ ਦੀ ਕਾਰਵਾਈ ਮੁਕੰਮਲ ਹੋਣ ਉਪਰੰਤ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੇ ਜ਼ੋਨ ਕੋਟਲੀ ਸੂਰਤ ਮੱਲ੍ਹੀ ਤੋਂ ਬਲਾਕ ਸੰਮਤੀ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਿੰਪੀ ਢਿੱਲਵਾਂ ਬਿਨਾਂ ਮੁਕਾਬਲੇ ਸੰਮਤੀ ਮੈਂਬਰ ਚੁਣੇ ਗਏ | ਇਸ ਸਬੰਧੀ ਸਰਪੰਚ ਮੇਜਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਜ਼ੋਨ ਕੋਟਲੀ ਸੂਰਤ ਮੱਲ੍ਹੀ ਐੱਸ.ਸੀ. ਵਰਗ ਇਸਤਰੀ ਲਈ ਰਾਖਵਾਂ ਸੀ, ਜਿੱਥੋਂ ਉਸ ਦੀ ਪਤਨੀ ਰਿੰਪੀ ਨੂੰ ਆਮ ਆਦਮੀ ਪਾਰਟੀ ਵਲੋਂ ਚੋਣ ਮੈਦਾਨ ਵਿਚ ਉਤਾਰਿਆ ਸੀ ਤੇ ਉਹ ਬਿਨਾਂ ਮੁਕਾਬਲਾ ਸੰਮਤੀ ਮੈਂਬਰ ਚੁਣੇ ਗਏ ਹਨ | ਰਿੰਪੀ ਢਿੱਲਵਾਂ ਦੇ ਸੰਮਤੀ ਮੈਂਬਰ ਬਣ ਜਾਣ 'ਤੇ ਸੀਨੀਅਰ ਆਗੂ ਦਲਬੀਰ ਸਿੰਘ ਭਿੱਲਾ ਕੋਟਲੀ, ਸਰਪੰਚ ਮਲਕੀਤ ਸਿੰਘ ਕਾਲਾ ਡੇਰਾ ਪਠਾਣਾ, ਸਰਪੰਚ ਸੁਖਵਿੰਦਰ ਸਿੰਘ ਕੋਟਲੀ ਸੂਰਤ ਮੱਲ੍ਹੀ, ਸਰਪੰਚ ਗਿਆਨੀ ਰਛਪਾਲ ਸਿੰਘ ਕੋਟਲੀ ਭਿੱਟੇਵੱਢ, ਸਰਪੰਚ ਸਰਪੰਚ ਲਖਵਿੰਦਰ ਸਿੰਘ ਵੜੈਚ ਸਮੇਤ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਰਿੰਪੀ ਢਿੱਲਵਾਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਜ਼ੋਨ ਕੋਟਲੀ ਸੂਰਤ ਮੱਲ੍ਹੀ ਤੋਂ 'ਆਪ' ਉਮੀਦਵਾਰ ਮੀਨਾ ਕੁਮਾਰੀ ਬਿਨਾਂ ਮੁਕਾਬਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣੇ <br/> ਅਗਲੀ ਖ਼ਬਰ ਗੁਰਦਾਸਪੁਰ ਬਲਾਕ ਸੰਮਤੀ ਦੀਆਂ ਚੋਣਾਂ 'ਚ ਕਾਂਗਰਸ ਦੇ 21 'ਚੋਂ 15 ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਣ ਸੰਬੰਧੀ ਵਿਧਾਇਕ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।