08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਗੁਰਦਾਸਪੁਰ ਬਲਾਕ ਸੰਮਤੀ ਦੀਆਂ ਚੋਣਾਂ 'ਚ ਕਾਂਗਰਸ ਦੇ 21 'ਚੋਂ 15 ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਣ ਸੰਬੰਧੀ ਵਿਧਾਇਕ ਪਾਹੜਾ ਵਲੋਂ ਪ੍ਰੈਸ ਵਾਰਤਾ

ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਦਿੰਦੇ ਹੋਏ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਕਾਂਗਰਸ ਆਗੂਆਂ ਨਾਲ | ਤਸਵੀਰ: ਵਿਸ਼ਾਲ ਮੁੰਨਾ <br/> 08-12-2025
ਗੁਰਦਾਸਪੁਰ, 7 ਦਸੰਬਰ (ਗੁਰਪ੍ਰਤਾਪ ਸਿੰਘ)-ਗੁਰਦਾਸਪੁਰ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਕਾਂਗਰਸ ਦੇ 21 ਵਿਚੋਂ 15 ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਣ ਤੋਂ ਬਾਅਦ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਇਕ ਪ੍ਰੈਸ ਵਾਰਤਾ ਕੀਤੀ ਗਈ | ਪ੍ਰੈਸ ਵਾਰਤਾ ਦੌਰਾਨ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਆਪਣੀ ਹਾਰ ਨੂੰ ਦੇਖਦਿਆਂ ਹੋਇਆਂ ਕਾਂਗਰਸੀ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਵਾਏ ਗਏ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਇਕ ਸੀਟ 'ਤੇ ਕਰੀਬ ਦੋ-ਦੋ ਉਮੀਦਵਾਰਾਂ ਦੇ ਕਾਗ਼ਜ਼ ਭਰਵਾਏ ਗਏ ਸਨ, ਜੋ ਕਿ ਬਿਲਕੁਲ ਸਹੀ ਸਨ ਪਰ ਆਮ ਆਦਮੀ ਪਾਰਟੀ ਵਲੋਂ ਹਾਰ ਦੇ ਡਰ ਤੋਂ ਕਾਂਗਰਸੀ ਉਮੀਦਵਾਰਾਂ ਦੇ ਕਾਗ਼ਜ਼ ਹੀ ਰੱਦ ਕਰਵਾ ਦਿੱਤੇ ਗਏ ਹਨ | ਉਨ੍ਹਾਂ ਦੋਸ਼ ਲਗਾਏ ਕਿ ਅਜਿਹਾ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਿੱਧਾ-ਸਿੱਧਾ ਲੋਕਤੰਤਰ ਦਾ ਘਾਣ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਤਾ ਹੈ ਕਿ ਉਨ੍ਹਾਂ ਵਲੋਂ ਪੰਜਾਬ ਅੰਦਰ ਅਜਿਹਾ ਕੋਈ ਕੰਮ ਨਹੀਂ ਕੀਤਾ ਗਿਆ ਹੈ ਜਿਸ ਨਾਲ ਲੋਕ ਉਨ੍ਹਾਂ ਦੇ ਨਾਲ ਜੁੜਨ ਅਤੇ ਉਨ੍ਹਾਂ ਨੂੰ ਦੁਬਾਰਾ ਵੋਟਾਂ ਦੇਣ, ਬੱਸ ਇਸੇ ਡਰ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਹਨ | ਉਨ੍ਹਾਂ ਦੋਸ਼ ਲਗਾਏ ਕਿ ਐੱਸ.ਡੀ.ਐਮ. ਗੁਰਦਾਸਪੁਰ ਵਲੋਂ ਕਾਂਗਰਸੀ ਉਮੀਦਵਾਰਾਂ ਦੇ ਕਾਗ਼ਜ਼ ਇਹ ਕਹਿ ਕੇ ਰੱਦ ਕੀਤੇ ਗਏ ਕਿ ਉਨ੍ਹਾਂ ਦੀ ਕੋਈ ਬਹੁਤ ਵੱਡੀ ਮਜਬੂਰੀ ਹੈ ਜਿਸ ਕਾਰਨ ਉਹ ਕਾਂਗਰਸੀ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਨ ਲਈ ਮਜਬੂਰ ਹਨ | ਹਲਕਾ ਵਿਧਾਇਕ ਨੇ ਦੱਸਿਆ ਕਿ ਉਕਤ ਐੱਸ.ਡੀ.ਐਮ. ਦੇ ਖ਼ਿਲਾਫ਼ 1.63 ਕਰੋੜ ਰੁਪਏ ਦੇ ਘੁਟਾਲੇ ਦਾ ਕੇਸ ਚੱਲ ਰਿਹਾ, ਜਿਸ ਸਬੰਧੀ ਦਬਾਅ ਬਣਾ ਕੇ ਸਰਕਾਰ ਵਲੋਂ ਐੱਸ.ਡੀ.ਐੱਮ. ਪਾਸੋਂ ਇਹ ਗ਼ਲਤ ਕਾਰਵਾਈ ਕਰਵਾਈ ਗਈ ਹੈ | ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਘਾਣ ਕਰਨ ਵਿਚ ਜਿੰਨਾਂ ਦੋਸ਼ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਹੈ, ਉਨ੍ਹਾਂ ਹੀ ਦੋਸ਼ ਐਸ.ਡੀ.ਐਮ. ਗੁਰਦਾਸਪੁਰ ਦਾ ਵੀ ਹੈ | ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਉਹ ਹਾਈਕੋਰਟ
ਪਿਛਲੀ ਖ਼ਬਰ ਜ਼ੋਨ ਕੋਟਲੀ ਸੂਰਤ ਮੱਲ੍ਹੀ ਤੋਂ ਰਿੰਪੀ ਢਿੱਲਵਾਂ ਬਲਾਕ ਸੰਮਤੀ ਦੇ ਬਿਨਾਂ ਮੁਕਾਬਲੇ ਮੈਂਬਰ ਬਣੇ <br/> ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਕਾਂਗਰਸ ਨਾਲ ਸੰਬੰਧਿਤ ਆਗੂਆਂ ਨੂੰ 'ਆਪ' 'ਚ ਕੀਤਾ ਸ਼ਾਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।