15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਫ਼ੌਜ ਵਲੋਂ ਕੈਪਟਨ ਗੁਰਬਚਨ ਸਲਾਰੀਆ ਨੂੰ ਸ਼ਰਧਾਂਜਲੀ ਭੇਟ

ਅਜੀਤ ਡੈਸਕ 07-12-2025
ਪਠਾਨਕੋਟ, 6 ਦਸੰਬਰ (ਸੰਧੂ)- ਆਜ਼ਾਦ ਭਾਰਤ ਦੇ ਪਹਿਲੇ ਪਰਮਵੀਰ ਚੱਕਰ ਜੇਤੂ ਸ਼ਹੀਦ ਕੈਪਟਨ ਗੁਰਬਚਨ ਸਿੰਘ ਸਲਾਰੀਆ ਦਾ 64ਵਾਂ ਸ਼ਹੀਦੀ ਦਿਵਸ 21 ਸਬ ਏਰੀਆ ਵਲੋਂ ਧਰੁਵ ਪਾਰਕ ਵਿਚ ਸ਼ਹੀਦ ਦੇ ਨਾਮ 'ਤੇ ਬਣੇ ਪਰਾਕਰਮ ਸਥਲ ਸਮਾਰਕ ਵਿਖੇ ਮਨਾਇਆ ਗਿਆ | ਸਬ ਏਰੀਆ ਕਮਾਂਡਰ ਵਜੋਂ ਕੰਮ ਕਰਦੇ ਸੀ.ਐਮ.ਪੀ. ਕਰਨਲ ਅਨਿਲ ਕੁਮਾਰ ਨੇ ਇਸ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਇਸ ਸ਼ਹੀਦ ਦੇ ਬੁੱਤ ਅੱਗੇ ਫੁੱਲਮਾਲਾ ਭੇਟ ਕਰ ਕੇ ਬਹਾਦਰ ਯੋਧੇ ਨੂੰ ਸਲਾਮ ਕੀਤਾ | ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਅਤੇ ਸਮਾਜ ਸੇਵਕ ਡਾ: ਰਜਿੰਦਰ ਸ਼ਰਮਾ ਸਮੇਤ ਹੋਰ ਫ਼ੌਜ ਦੇ ਅਧਿਕਾਰੀਆਂ ਤੇ ਸੈਨਿਕਾਂ ਨੇ ਵੀ ਫੁੱਲ ਮਾਲਾਵਾਂ ਭੇਟ ਕੀਤੀਆਂ ਤੇ ਭਾਰਤ ਮਾਤਾ ਦੇ ਇਸ ਬਹਾਦਰ ਪੁੱਤਰ ਨੂੰ ਭਾਵੁਕ ਸ਼ਰਧਾਂਜਲੀ ਭੇਟ ਕੀਤੀ | ਫ਼ੌਜ ਦੇ ਜਵਾਨਾਂ ਨੇ ਸ਼ਹੀਦ ਨੂੰ ਸਲਾਮੀ ਦਿੱਤੀ | ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀ.ਐਮ.ਪੀ. ਕਰਨਲ ਅਨਿਲ ਕੁਮਾਰ ਨੇ ਕਿਹਾ ਕਿ ਕੈਪਟਨ ਗੁਰਬਚਨ ਸਿੰਘ ਸਲਾਰੀਆ ਵਰਗੇ ਬਹਾਦਰ ਸੈਨਿਕ ਦੇਸ਼ ਦੀ ਅਨਮੋਲ ਵਿਰਾਸਤ ਤੇ ਭਾਰਤੀ ਫ਼ੌਜ ਦਾ ਮਾਣ ਹਨ | ਉਨ੍ਹਾਂ ਦੀ ਕੁਰਬਾਨੀ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਫ਼ੌਜ ਦੇ ਜਵਾਨਾਂ ਨੂੰ ਹਮੇਸ਼ਾ ਪ੍ਰੇਰਿਤ ਕਰੇਗੀ |
ਪਿਛਲੀ ਖ਼ਬਰ ਜੰਮੂ-ਕਸ਼ਮੀਰ ਤੋਂ ਪੰਜਾਬ 'ਚ ਆਟੋ ਰੁਕਵਾਉਣ ਲਈ ਰਾਵਾਧਸ ਆਟੋ ਯੂਨੀਅਨ ਦਾ ਵਫ਼ਦ ਨਾਕਾ ਇੰਚਾਰਜ ਨੂੰ ਮਿਲਿਆ ਅਗਲੀ ਖ਼ਬਰ ਪੰਜਾਬ ਸਰਕਾਰ ਦੁਆਰਾ ਮੌਖਿਕ ਰੂਪ 'ਚ ਤਨਖ਼ਾਹਾਂ 'ਤੇ ਲਗਾਈ ਗਈ ਰੋਕ ਕਾਰਨ ਅਧਿਆਪਕਾਂ 'ਚ ਭਾਰੀ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।