15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪੰਜਾਬ ਸਰਕਾਰ ਦੁਆਰਾ ਮੌਖਿਕ ਰੂਪ 'ਚ ਤਨਖ਼ਾਹਾਂ 'ਤੇ ਲਗਾਈ ਗਈ ਰੋਕ ਕਾਰਨ ਅਧਿਆਪਕਾਂ 'ਚ ਭਾਰੀ ਰੋਸ

ਅਜੀਤ ਡੈਸਕ 07-12-2025
ਪਠਾਨਕੋਟ, 6 ਦਸੰਬਰ (ਸੰਧੂ)-ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੀ ਇਕ ਮਹੱਤਵਪੂਰਨ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਮਨ ਕੁਮਾਰ ਤੇ ਜ਼ਿਲ੍ਹਾ ਜਨਰਲ ਸਕੱਤਰ ਪਵਨ ਸ਼ਰਮਾ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਸਟੇਟ ਕਮੇਟੀ ਮੈਂਬਰ ਰਕੇਸ਼ ਸ਼ਰਮਾ, ਵਿੱਤ ਸਕੱਤਰ ਰਾਕੇਸ਼ ਮਹਾਜਨ ਨੇ ਵਿਸ਼ੇਸ਼ ਤੌਰ 'ਤੇ ਭਾਗ ਲਿਆ | ਪ੍ਰੈੱਸ ਸਕੱਤਰ ਹਰਸਿਮਰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਖ਼ਜ਼ਾਨਿਆਂ 'ਤੇ ਜ਼ੁਬਾਨੀ ਰੋਕ ਲਗਾ ਦਿੱਤੀ ਗਈ ਹੈ ਜਿਸ ਕਾਰਨ 02 ਦਸੰਬਰ ਤੋਂ ਬਾਅਦ ਕਿਸੇ ਵੀ ਸਰਕਾਰੀ ਮੁਲਾਜ਼ਮ ਨੂੰ ਤਨਖ਼ਾਹ ਨਹੀਂ ਮਿਲ ਰਹੀ ਜਿਸ ਨਾਲ ਮੁਲਾਜ਼ਮਾਂ ਨੂੰ ਭਾਰੀ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਹਰ ਮਹੀਨੇ ਸਰਕਾਰ ਮੌਖਿਕ ਰੂਪ ਵਿਚ ਤਨਖ਼ਾਹਾਂ 'ਤੇ ਰੋਕ ਲਗਾ ਦਿੰਦੀ ਹੈ ਜਿਸ ਨਾਲ ਤਨਖ਼ਾਹਾਂ ਰੁਕ ਜਾਂਦੀਆਂ ਹਨ | ਮੁਲਾਜ਼ਮਾਂ ਨੇ ਆਪਣੇ ਬੱਚਿਆਂ ਦੀਆਂ ਫ਼ੀਸਾਂ, ਬੈਂਕ ਦੀ ਕਿਸ਼ਤਾਂ ਤੇ ਹੋਰ ਜ਼ਰੂਰੀ ਖ਼ਰਚੇ ਕਰਨੇ ਹੁੰਦੇ ਹਨ ਜਿਸ ਨਾਲ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਜੇਕਰ ਖ਼ਜ਼ਾਨੇ ਦਫ਼ਤਰ ਵਿਚ ਗੱਲ ਕੀਤੀ ਜਾਵੇ ਤਾਂ ਅੱਗੋਂ ਜਵਾਬ ਮਿਲਦਾ ਹੈ ਕਿ ਤਨਖ਼ਾਹਾਂ 'ਤੇ ਰੋਕ ਹੈ ਜਿਸ ਦਾ ਕੋਈ ਵੀ ਲਿਖਤੀ ਲੈਟਰ ਜਾਰੀ ਨਹੀਂ ਕੀਤਾ ਜਾਂਦਾ ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਜਾਣ ਬੁਝ ਕੇ ਮੁਲਾਜ਼ਮ ਵਰਗ ਨੂੰ ਪ੍ਰੇਸ਼ਾਨ ਕਰ ਰਹੀ ਹੈ | ਆਗੂਆਂ ਕਿਹਾ ਕਿ ਜੇਕਰ ਸੋਮਵਾਰ ਤੱਕ ਤਨਖ਼ਾਹਾਂ ਨਾ ਜਾਰੀ ਕੀਤੀਆਂ ਗਈਆਂ ਤਾਂ ਮਾਸਟਰ ਕੇਡਰ ਯੂਨੀਅਨ ਵਲੋਂ ਖ਼ਜ਼ਾਨੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਪਰਵਿੰਦਰ ਸੈਣੀ, ਅਜੇ ਭੋਗਲ, ਪ੍ਰੇਮ ਭੜੋਲੀ, ਹੇਮਰਾਜ, ਬਲਾਕ ਭੋਆ ਪ੍ਰਧਾਨ ਰਾਜੀਵ ਸਲਾਰੀਆ, ਬਲਾਕ ਧਾਰ ਪ੍ਰਧਾਨ ਪੁਸ਼ਪਿੰਦਰ ਸਿੰਘ, ਬਲਾਕ ਪਠਾਨਕੋਟ ਪ੍ਰਧਾਨ ਰਜੀਵ ਕੁਮਾਰ, ਬਲਾਕ ਘਰੋਟਾ ਪ੍ਰਧਾਨ ਲਲਿਤ ਤੇ੍ਰਹਨ ਅਤੇ ਬਲਾਕ ਧਾਰ ਪ੍ਰਧਾਨ ਸੰਜੀਵ ਮਾਹੀ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਫ਼ੌਜ ਵਲੋਂ ਕੈਪਟਨ ਗੁਰਬਚਨ ਸਲਾਰੀਆ ਨੂੰ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਸਟੇਟ ਪੈਨਸ਼ਨਰਜ਼ ਵੈਲਫੇਅਰ ਆਰਗੇਨਾਈਜ਼ੇਸ਼ਨ ਨੇ ਮੰਗਾਂ ਸੰਬੰਧੀ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।