18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਐੱਸ.ਐੱਸ.ਐੱਮ. ਕਾਲਜ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ

ਅਜੀਤ ਡੈਸਕ 04-12-2025
ਦੀਨਾਨਗਰ, 3 ਦਸੰਬਰ (ਸੋਢੀ/ਸ਼ਰਮਾ)- ਐਨ.ਐਸ.ਐਸ. ਵਿਭਾਗ ਨੇ ਐਸ.ਐਸ.ਐਮ. ਕਾਲਜ ਦੀਨਾਨਗਰ ਵਿਖੇ ਪਿ੍ੰਸੀਪਲ ਡਾ: ਆਰ.ਕੇ. ਤੁਲੀ ਦੀ ਪ੍ਰਧਾਨਗੀ ਹੇਠ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਪਿ੍ੰਸੀਪਲ ਡਾ: ਆਰ.ਕੇ. ਤੁਲੀ ਨੇ ਕਿਹਾ ਕਿ ਐਚ.ਆਈ.ਵੀ. ਵਾਇਰਸ ਸਰੀਰ ਦੀ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਦਾ ਹੈ ਜਿਸ ਕਾਰਨ ਵਿਅਕਤੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਹੁੰਦਾ ਹੈ | ਜੇਕਰ ਜਲਦੀ ਇਲਾਜ ਕੀਤਾ ਜਾਵੇ, ਤਾਂ ਇਕ ਵਿਅਕਤੀ ਇਸ ਬਿਮਾਰੀ ਤੋਂ ਕਾਫ਼ੀ ਹੱਦ ਤੱਕ ਠੀਕ ਹੋ ਸਕਦਾ ਹੈ | ਪ੍ਰੋਫੈਸਰ ਰਜਨੀਸ਼ ਕੌਰ ਅਤੇ ਪ੍ਰੋਫੈਸਰ ਅਮਰਪ੍ਰੀਤ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਏਡਜ਼ ਦੇ ਮਰੀਜ਼ਾਂ ਨੂੰ ਸਹੀ ਦੇਖਭਾਲ, ਇਲਾਜ ਅਤੇ ਸੰਤੁਲਿਤ ਖ਼ੁਰਾਕ ਅਤੇ ਕਸਰਤ ਰਾਹੀਂ ਲੰਬੀ ਉਮਰ ਜੀਊਣ ਵਿਚ ਮਦਦ ਕਰਨਾ ਹਰ ਕਿਸੇ ਦੀ ਜ਼ਿੰਮੇਵਾਰੀ ਹੈ | ਪ੍ਰੋਗਰਾਮ ਦਾ ਸੰਚਾਲਨ ਕਰਦੇ ਹੋਏ ਪ੍ਰੋ: ਸੁਬੀਰ ਰਗਬੋਤਰਾ (ਐੱਨ.ਐੱਸ.ਐੱਸ. ਅਧਿਕਾਰੀ) ਨੇ ਕਿਹਾ ਕਿ ਏਡਜ਼ ਵਿਰੁੱਧ ਲੜਾਈ ਸਿਰਫ਼ ਇਕ ਦਿਨ ਦਾ ਮਾਮਲਾ ਨਹੀਂ ਹੈ, ਸਗੋਂ ਹਰ ਪੱਧਰ 'ਤੇ ਚੁਨੌਤੀਆਂ ਨਾਲ ਭਰਪੂਰ ਇਕ ਨਿਰੰਤਰ ਲੜਾਈ ਹੈ | ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪ੍ਰੋ: ਪ੍ਰਬੋਧ ਗਰੋਵਰ, ਪ੍ਰੋ: ਸੁਸ਼ਮਾ, ਪ੍ਰੋ: ਉਰਜਨੀ ਬਾਲਾ, ਪ੍ਰੋ: ਪਿ੍ਆ ਤੇ ਪ੍ਰੋ: ਨੇਹਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ -ਮਾਮਲਾ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੀ ਪੈਰੋਲ ਅਰਜ਼ੀ ਰੱਦ ਕਰਨ ਦਾ- ਐਡਵੋਕੇਟ ਅਜੈਪਾਲ ਸਿੰਘ ਢਿੱਲੋਂ ਦੀ ਅਗਵਾਈ '... ਅਗਲੀ ਖ਼ਬਰ ਅੱਡਾ ਧਾਰੀਵਾਲ ਸੋਹੀਆਂ 'ਚ ਸ਼ਹੀਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।